ਹੱਥ ਲਿਖਤ ਨੰਬਰ 79 ੧੨. ਆਦਿ ਗੁਰੂ ਗ੍ਰੰਥ ਜੀ ਦੀ ਬਾਣੀ (ਸੰਗ੍ਰਹ)ਲੇਖਕ : ਸ੍ਰੀ ਗੁਰੂ ਨਾਨਕ ਜੀ ਆਦਿ।ਵੇਰਵਾ : ਪੱਤਰੇ ੩੧੫: ਪ੍ਰਤੀ ਸਫਾ ਸਤਰਾਂ ਦੀ ਔਸਤ ੬: ਲਿਖਤ ਪ੍ਰਾਚੀਨ ਹਾਸ਼ੀਆ ਪੌਣਾ ਪੌਣਾ ਇੰਚ (ਰੰਗੀਨ ਲਕੀਰਾਂ ਵਾਲਾ), ਸਿਰਲੇਖ ਤੇ ਸ਼ਬਦਾਂ ਦੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ, ਕਾਗ਼ਜ਼ ਕਿਰਮ ਖੁਰਦਾ।ਸਮਾਂ :੧੭ਵੀਂ ਸਦੀ ਬਿ.।ਲਿਖਾਰੀ : ਨਾਮਾਲੂਮ।ਆਰਂਭ : ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੁਨੀ ਸੈਭੰ ਗੁਰ ਪ੍ਰਸਾਦਿ॥ ਸਲੋਕ ਸਹਸਕ੍ਰਿਤੀ ਮਹਲਾ ॥੧॥ ਪੜ ਪੁਸਤਕ ਸੰਧਿਆ ਬਾਦੰ॥ ਸਿਲ ਪੂਜਿਸਿ ਬਗੁਲ ਸਮਾਧੰ॥ ਮੁਖ ਝੂਠੁ ਬਿਭੂਖਨ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੋ ਜਾਨਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚੋ ਕਰਮੰ ॥ ਕਹੁ ਨਾਨਕ ਨਿਸਚੋ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥੧॥ਅੰਤ : ੴ ਸਤਿਗੁਰ ਪ੍ਰਸਾਦਿ॥ ਸਿਆਹੀ ਕੀ ਬਿਧਿ॥ ਸਿਰਸਾਹੀ ਕਾਜਲੁ ਵਜਨੁ੧, ਬੋਲੁ ਸਿਰਸਾਹੀ ੨, ਗੂੰਦ ਕਿਕਰ ਦਾ ਸਿਰਸਾਹੀ ੧, ਇਕੁ ਰਤੀ ਲਾਜ ਵਰਦੁ ੧, ਇਕੁ ਰਤੀ ਸੁਇਨਾ, ੧ ਬਿਜੈ ਸਾਰ ਕਾ ਪਾਣੀ, ਤਾਂਬੇ ਕਾ ਭਾਂਡਾ, ਨਿਮ ਕੀ ਲਕਰੀ ਕਾ ਡੰਡਾ, ਦੂਰ ਕਾ ਕਾਜਲੁ ਦਿਨ ਵੀਹ ਘਸਣੀ, ਰਵਾਲ ਰਖਣੀ॥ਗੁਰਬਾਣੀ ਦਾ ਇਹ ਚੋਣਵਾਂ ਸੰਗ੍ਰਹਿ ਹੈ ਤੇ ਇਸ ਵਿਚ ਸ਼੍ਰੀ ਗੁਰ ਗ੍ਰੰਥ ਸਾਹਿਬ ਦੀਆਂ ਨਿਮਨ ਲਿਖਤ ਬਾਣੀਆਂ ਹਨ-ਸਲੋਕ ਸਹਸ ਕ੍ਰਿਤੀ ਮ: ੧, ਗਾਥਾ ਮ: ੫, ਚਉਬੋਲੇ ਮ: ੫, ਸਲੋਕ ਭਗਤ ਕਬੀਰ ਜੀਉ ਕੇ, ਸਲੋਕ ਸੇਖ ਫਰੀਦ ਕੇ, ਸਵੈਯੇ ਸ੍ਰੀ ਮੁਖ ਬਾਕਯ ਮ: ੫, (ਭੱਟਾਂ ਦੇ ਸਵੈਯੇ) (ਮਹਲਾ ੧ ਤੋਂ ੫ ਤੱਕ) ਸਲੋਕ ਵਾਰਾਂ ਤੇ ਵਧੀਕ, ਮੁੰਦਾਵਣੀ, ਸਲੋਕ ਮ: ੫, ਸਲੋਕ ਮਹਲਾ ੯, ਸਲੋਕ ਮਹਲਾ ੧ (ਜਿਤ ਦਰਿ ਲਖ ਮੁਹੰਮਦ), ਸਲੋਕ ਮ: ੧ (ਬਾਇ ਆਤਸ ਆਬ......) ਰਾਮਕਲੀ ਰਤਨੁ ਮਾਲਾ ਮਹਲਾ ੧, ਹਕੀਕਤ ਰਾਹ ਮੁਕਾਮ ਰਾਜੇ ਸਿਉਨਾਭ ਕੀ, ਰਾਗ ਮਾਲਾ ਅਤੇ ਸਿਆਹੀ ਕੀ ਬਿਧਿ, ਬਸ ਇਥੇ ਹੀ ਇਸ ਹਥ-ਲਿਖਤ ਦਾ ਅੰਤ ਹੋ ਜਾਂਦਾ ਹੈ।