ਹੱਥ ਲਿਖਤ ਨੰਬਰ 95

ਵਿਚਾਰ ਮਾਲਾ ਤੇ ਰਾਸ ਮੰਡਲ
ਲੇਖਕ : ਅਨਾਥਪੁਰੀ, ਸਯਾਮ ਕਵਿ
ਪੱਤਰੇ: 140
ਸਮਾਂ : 1745 ਬਿਕਰਮੀ
(ੳ) ਵਿਚਾਰ ਮਾਲਾ
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਯ ਨਮਹ॥ ਅਥ ਸ੍ਰੀ ਵਿਚਰਮਾਲਾ
ਅਨਾਥਪੁਰੀ ਕ੍ਰਿਤ ਲਿਖਤੇ॥ ਦੋ॥ ਨਮੋ ਨਮੋ ਸ੍ਰੀ ਰਾਮ ਚ (ਪੱਤਰਾ 1)
ਅੰਤ : ਅਸਟਾਬਕਰ ਬਸ਼ਿਸ਼ਟ ਮੁਨਿ ਕੁਛੁਕ ਅਪਨੀ ਉਕਤ॥ 43॥ ਇਤਿ ਸ੍ਰੀ
ਬਿਚਾਰਮਾਲਾ ਸੰਪੂਰਣੰ॥ ਇਤਿ ਸ੍ਰੀ ਬਿਚਾਰਮਾਲਾ ਆਤਮਵਾਨ ਕੀ ਥਿਤ ਅਸਟਮੋ ਬਿਸਰਾਮ॥੪॥ (ਪੱਤਰਾ 42)
(ਅ) ਰਾਸ ਮੰਡਲ (ਦਸਮ ਗ੍ਰੰਥ ਦੇ ਕ੍ਰਿਸ਼ਨਾਵਤਾਰ ਵਿਚੋਂ)
ਲੇਖਕ : ਕਵੀ ਸ਼ਯਾਮ ।
ਵੇਰਵਾ : ਪੱਤਰੇ ੯੭ ਪੱਤਰਾ ੪੩ ਤੋਂ ੧੪੦ ਤੱਕ)

ਆਰੰਭ : ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ। ਅਥ ਰਾਸ ਮੰਡਲ ਲਿਖਯਤੇ।
ਸਵੈਯਾ॥ ਪ੍ਰਾਤ ਭਏ ਹਰਿ ਜੂ ਤਜਿ ਕੈ, ਧਾਇ ਗਏ ਉਠ ਠਉਰ ਕਹਾ ਕੋ।
ਫੂਲ ਰਹੇ ਜਿਹ ਫੂਲ ਭਲੀ ਬਿਧ, ਤੀਰ ਬਹੈ ਜਮੁਨਾ ਸੁ ਤਹਾ ਕੋ।
ਬੋਲਤ ਹੈ ਸੋਉ ਭਾਂਤ ਭਲੀ, ਕਬਿ ਸਿਯਾਮ ਕਹੈ ਕਛੁ ਤ੍ਰਾਸ ਨ ਤਾ ਕੋ।
ਸੰਗ ਬਜਾਵਤ ਹੈ ਮੁਰਲੀ ਸੋਉ ਗਊਅਨ ਕੋ ਮਿਸ ਗ੍ਰਾਰਨੀਯਾ ਕੋ॥੧??
ਅੰਤ: ਸੜ੍ਹ ਸੈ ਪੈਤਾਲਮੈ, ਕੀਨੀ ਕਥਾ ਸੁਧਾਰ ।
ਚੂਕ ਹੋਇ ਜਹ ਤਹ ਸੁਕਬਿ ਲੀਜਹੁ ਸਕਲ ਸੁਧਾਰ॥ ੨੨੧॥
ਬਿਨਤਿ ਕਰੋ ਦੋਉ ਜੋਰਿ ਕਰਿ, ਸੁਨੋ ਜਗਤ ਕੇ ਰਾਇ।
ਮੋ ਮਸਤਕ ਤਵ ਚਰਨ ਸਦ, ਰਹੈ ਦਾਸ ਕੇ ਭਾਇ॥੨੨੨॥
ਇਤ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਸ ਮੰਡਲ
ਬਰਨਨੰ । ਧਿਆਇ ਸਮਾਪਤਮਸਤੁ ਸੁਭਮਸਤੁ॥
ਇਹ ਪੁਸਤਕ ਦਮਸ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਇਕ ਅੰਸ਼ ਹੈ ਤੇ ਇਸ ਵਿਚ ਸ੍ਰੀ ਕ੍ਰਿਸ਼ਨ ਜੀ ਤੇ ਬ੍ਰਿਜ ਦੀਆਂ ਗੋਪੀਆਂ ਦੀ ਰਾਸ-ਲੀਲਾ ਕਥਨ ਕੀਤੀ ਗਈ ਹੈ। ਇਸ ਦੀ ਕਵਿਤਾ ਬੜੀ ਰਸੀਲੀ, ਅਲੰਕ੍ਰਿਤ ਤੇ ਗੁੰਦਵੀਂ ਹੈ।