ਹੱਥ ਲਿਖਤ ਨੰਬਰ 202

ਬ੍ਰਿਜ ਬਿਲਾਸ
ਲੇਖਕ : ਬ੍ਰਿਜਵਾਸੀ ਦਾਸ।
ਵੇਰਵਾ : ਪੱਤਰੇ ੪੩੬; ਪ੍ਰਤੀ ਸਫ਼ਾ ੧੩ ਸਤਰਾਂ; ਕਾਗ਼ਜ਼ ਕਸ਼ਮੀਰੀ ਲਿਖਤ ਸਾਫ਼ ਤੇ ਸ਼ੁਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ, ਹਾਸ਼ੀਏ ਤੇ ਦੋ ਦੋ ਲਾਲ ਤੇ ਉਦੀਆਂ ਲਕੀਰਾਂ ਦੇ ਦਰਮਿਆਨ ਇਕ ਇਕ ਮੋਟੀ ਲਕੀਰ; ਅੱਧ ਤੋਂ ਅੱਗੇ ਹਰੇਕ ਸਫ਼ੇ ਦੇ ਸੱਜੇ ਸਿਰੇ ਤੇ ਦੀਮਕ ਦੇ ਖਾਧੇ ਹੋਏ ਗੋਲਾਕਾਰ ਨਿਸ਼ਾਨ ਤੇ ਜਿਲਦ ਟੁੱਟੀ ਹੋਈ; ਇਹ ਪੁਸਤਕ ਨਾਗਰੀ ਅੱਖਰਾਂ ਵਿਚ ਸ੍ਰੀ ਵੇਂਕਟੇਸ਼ਰ ਸਟੀਮ ਪ੍ਰੈਸ ਬੰਬਈ ਵਲੋਂ ਛਪ ਚੁੱਕੀ ਹੈ, ਇਸ ਲਈ ਦੁਰਲੱਭ ਨਹੀਂ।
ਸਮਾਂ : ਸਮੰਤ 1895 ਬਿ.।
ਲਿਖਾਰੀ : ਸਾਹਿਬ ਸਿੰਘ, ਰਾਜਪੂਤ ।
ਸਥਾਨ : ਕਪੂਰਥਲਾ ।
ਆਰੰਭ : ੴ ਸ੍ਰੀ ਰਾਧਾ ਕ੍ਰਿਸਨ ਬੱਲਭੋ ਜਯਤੁ॥ ਸ੍ਰੀ ਰਾਮਾਯ ਨਮ:॥
ਅਥ ਸ੍ਰੀ ਕਿਸ਼ਨ ਚਰਿਤ੍ਰ ਸ੍ਰੀ ਬ੍ਰਿਦ ਬਿਲਾਸ ਲਿਖਯਤੇ॥ ਸੋਰਠਾ॥
ਹੋਤ ਗੁਨਨ ਕੀ ਖਾਨ, ਜਾ ਕੋ ਗੁਨ ਉਰ ਗੁਨਤ ਹੀ।
ਦ੍ਰਵੋ ਸੁ ਦਯਾ ਨਿਧਾਨ, ਬਾਸ ਦੇਵ ਭਗਵੰਤ ਹਰਿ॥੧॥

ਅੰਤ : ਬ੍ਰਿਜਵਾਸੀ ਗਾਊਂ ਸਦਾ ਜਨਮ ਜਨਮ ਕਰ ਨੇਹ।
ਮੇਰੇ ਜਪ ਤਪ ਬ੍ਰਿਤ ਯਹੈ, ਫਲ ਦੀਜੈ ਪੁਨਿ ਏਹ॥
ਇਤਿ ਸ੍ਰੀ ਬ੍ਰਿਜ ਬਿਲਾਸੇ ਕ੍ਰਿਤ ਬ੍ਰਿਜਬਾਸੀ ਦਾਸੇ …..ਸੰਪੂਰਣੰ ॥ ਸੁਭੰ॥ ਸੰਮਤ ੧੮੯੫॥ ਮਿਤੀ ਸਾਵਣ ਸੁਦੀ ੬ ਗੁਰਵਾਰ ਪੁਸਤਕ ਬ੍ਰਿਜ ਬਿਲਾਸ ਸ੍ਰੀ ਕ੍ਰਿਸਨ ਚਰਿਤ੍ਰ ਸਮਾਪਤੰ ਕਪੂਰਥਲੇ ਮਧਯੇ ਲਿਖੀ ਸਾਹਬ ਸਿੰਘ ਰਾਜਪੂਤ ਨੇ ਪੁਤ੍ਰ ਜੁਆਲਾ ਸਿੰਘ ਕਾ, ਪੋਤ੍ਰਾ ਰਾਮ ਚੰਦ ਕਾ॥ ਸ੍ਰੀ ਕ੍ਰਿਸ਼ਨ ਕ੍ਰਿਸਨ........