ਹੱਥ ਲਿਖਤ ਨੰਬਰ-27

ਅਖਬਾਰ-ਉਲ-ਆਖ਼ਰਤ (ਫ਼ਾਰਸੀ ਅੱਖਰ)
ਲੇਖਕ : ਕਵੀ ਹਾਮਿਦ ਸ਼ਾਹ।
ਵੇਰਵਾ : ਸਫ਼ੇ ੩੪੯: ਪ੍ਰਤੀ ਸਫ਼ਾ ਸਤਰਾਂ ਦੀ ਔਸਤ ੨੦: ਕਾਗ਼ਜ਼ ਦੇਸੀ; ਲਿਖਤ ਸਾਫ ਜੋ ਪੜ੍ਹੀ ਜਾ ਸਕੀ ਹੈ, ਪਰ ਕਿਤੇ ਕਿਤੇ ਅਸ਼ੁੱਧ ਹੈ ਹਾਸੀਆ ਡੇਢ ਡੇਢ ਇੰਚ; ਵਿਸ਼ਿਆ ਦੇ ਸਿਰਲੇਖ ਲਾਲ ਸਿਆਹੀ ਨਾਲ ਫ਼ਾਰਸੀ ਜ਼ਬਾਨ ਵਿਚ ਲਿਖੇ ਹੋਏ।
ਸਮਾਂ : ਹਿਜਰੀ ਸੰਨ ੧੧੮੭।
ਲਿਖਾਰੀ : ਅਬਦੁਲ ਰਫ਼ੀਕ ਮੁਹੰਮਦ ਸਦੀਕ, ਨੱਜਾਰ, ਲਾਹੋਰ ਨਿਵਾਸੀ।
ਆਰੰਭ : ..ਅੱਲਾਹ ਰੱਬ ਰਹੀਮ ਤੂੰ ਚਾਰੇ ਹਮਦ ਤਮਾਮ।
ਹਰਿ ਹਾਮਿਦ ਮਹਮੂਦ ਥੋਂ, ਹਰ ਸੁਬਹੇ ਹਰ ਸ਼ਾਮ॥
ਪੈਦਾ ਕੀਤੇ ਜਿਸ ਨੇ, ਸਤ ਜਿਮੀਂ ਅਸਮਾਨ।
ਤਾਰੇ ਸੂਰਜ ਚੰਦ ਜਿਸ, ਪੈਦਾ ਕੀਤੇ ਜਾਨ॥
ਕੁਰਸੀ ਅਰਸ਼ ਉਪਾਇਆ, ਲੋਹ ਕਮਲ ਪੈਦਾ।
ਸੱਤ ਬਹਿਸਤ ਬਣਾਂਵਦਾ, ਸੱਤੇ ਦੋਜ਼ਖ਼ ਚਾ॥
ਪਰ ਹਰ ਇਕ ਅਸਮਾਨ ਦਾ, ਹੈ ਨਾਲ ਫਰਿਸ਼ਤਿਆਂ ਜਾਣ।
ਅੰਦਰ ਯਾਦ ਅੱਲਾਹ ਦੀ, ਰਾਤੀਂ ਦਿਹੇਂ ਸਿਆਣ।
ਜੀਨਤ ਸੱਤੀ ਅੰਬਰੀ, ਬਬੰਸ਼ੀ ਤਾਰਿਆਂ ਨਾਲ।
ਕੁਦਰਤ ਰੱਬ ਪਛਾਣ ਤੂੰ, ਕਰ ਕੇ ਫਿਕਰ ਕਮਾਲ॥
ਅੰਤ :ਹਾਮਿਦ ਪੁਰ ਤਕਸੀਰ ਦੇ, ਬਖ਼ਸ਼ੀ ਕੁੱਲ ਗੁਨਾਹ।
ਨਾਉਂ ਮੇਰੇ ਤੇ ਬਾਪ ਦੇ, ਹੈਂ ਤੂੰ ਪਾਕ ਅਲਾਹ॥
ਬਖ਼ਸ਼ੀ ਸਭਨਾਂ ਮੋਮਨਾਂ ਦੇ ਅੰਦਰ ਤਕਸੀਰ।
ਨਾਲ ਫ਼ਜ਼ਲ ਦੇ ਤਾਰਦੇ ਅਦਲ ਹੀ ਕਰੀ ਕਬੀਰ
ਕੀਤੀ ਇਤਨੇ ਵਾਸਤੇ, ਰੱਬਾ ਏਹ ਕਿਤਾਬ।
ਮੁਸਲਿਮ ਸਮਝਣ ਆਮ ਸਭ, ਪਹੁੰਚੇ ਪਿਆ ਸਵਾਬ॥
ਪੜ੍ਹ ਕੇ ਮੇਰੇ ਹੱਕ ਵਿਚ, ਆਖੇ ਕੋਈ ਦਰੂਦ।
ਯਾ ਅਜ ਔਖੇ ਵਕਤ ਦੀ, ਨੇਕ ਬੋਵੇ ਬਹਿਬੂਦ॥
ਲਾਲਚ ਦੁਆ ਦਰੂਦ ਦੇ, ਆਖੀ ਇਹ ਹਦੀਸ।
ਪੜ੍ਹ ਜੋ ਦੁਆ ਨ ਕਰਨਗੌ ਗਾਫ਼ਲ ਹੋਣ ਖਬੀਸ॥
ਬਖਸ਼ੀਂ ਏਸ ਕਿਤਾਬ ਦੇ, ਕਾਤਿਬ ਬਾਰ ਖੁਦਾ।
ਸੁਣਨ ਮੈਥੀ ਜੋ ਆਣ ਕੇ, ਤਿਨ੍ਹਾਂ ਬਖ਼ਸ਼ ਸਦਾ।।
ਬਰਕਤ ਕਲਮਾ ਪਾਕ ਦੀ, ਬਖ਼ਸ਼ ਅਲਾਹ ਈਮਾਨ।
ਆਖੋ ਸਭੋ ਮੋਮਨੋਂ ਕਲਮਾਂ ਖੋਲ੍ਹ ਜ਼ੁਬਾਨ॥
ਤਮਾਮ ਸ਼ੁਦ ਕਿਤਾਬ ਮੁਤਬਰਕਾ ਅਖ਼ਬਾਰ-ਉਲ-ਆਖ਼ਰਤ ਤਹਿਰੀਬ ਬਿਸਤੋ
ਨਹਿਮ ਮਾਹ ਰੱਬਜ ਰਾਮਕ ਫਕੀਰ ਹਕੀਰ ਅਬਦੁਲ ਰਫੀਕ ਮੁਹੰਮਦ
ਸਦੀਕ…
ਨਵਿਸ਼ਤਹ ਲਿਮਾਨਦ ਸਿਆਹ ਵਰ ਸੁਫੈਦ॥
ਨਵੀਸਿੰਦ ਰਾ ਨੇਸਤ ਫਰਦਾ ਉਮੈਦ ॥