ਹੱਥ ਲਿਖਤ ਨੰਬਰ 93

ਸੀਹਰਫ਼ੀ ਬਹਿਬਲ ਸ਼ਾਹ (ਫ਼ਾਰਸੀ ਅੱਖਰ)
ਲੇਖਕ : ਬਹਿਬਲ ਸ਼ਾਹ।
ਵੇਰਵਾ : ਪੱਤਰੇ ੪; ਪ੍ਰਤੀ ਸਫ਼ਾ ੧੯ ਸਤਰਾਂ: ਕਾਗ਼ਜ਼ ਦੇਸੀ; ਲਿਖਤ ਥੋੜੀ ਪੁਰਾਣੀ, ਕਿਤੋਂ, ਕਿਤੋਂ ਅਸ਼ੁੱਧ ਤੇ ਸਿੱਧੀ ਸਾਦੀ ਆਰੰਭ ਵਿਚ ਇੱਕ ਸਫ਼ਾ ਲਾਲ ਸਿਆਹੀ ਨਾਲ ਲਿਖਿਆ ਹੋਇਆ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਾਲੂਮ।
ਆਰੰਭ : ਸੀਹਰਫ਼ੀ ਬਹਿਬਲ ਸ਼ਾਹ ਕੀ। ਬਿਸਲਮਿੱਲਾਹਿੱਰਹਮਾਨੁੱਰਹੀਮ...।
ਅਲਫ਼ ਇਰਾਦਤ ਅਜਲੀ ਆਹਾ, ਕੀਤਾ ਇਸ਼ਕ ਪਸਾਰਾ, ਮਾਰ ਨਕਾਰਾ।
ਅੰਤ : ਬਹਿਬਲ ਬਰਕਤ ਸ਼ਾਹ ਫਤਿਹੁੱਲਾ ਖੁਲੇ, ਰਲਿ ਇਸਰਾਰ ਹੋਇ ਇਜ਼ਹਾਰ॥
ਤਮੱਤ ਤਮਾਮ ਸ਼ਕ ਬਰਾਇ ਪਾਸ ਖਾਤਰ।