ਹੱਥ ਲਿਖਤ ਨੰਬਰ 266

ਨਾਂ : ਕਥਾ ਗੋਪੀ ਚੰਦ ਮੈਨਾਵਤੀ ਕੀ ਤੇ ਸੀਹਰਫ਼ੀ ਮੀਰਨ ਕੀ ਸਮੇਤ
ਲੇਖਕ : ਨਾਮਾਲੂਮ।
ਵੇਰਵਾ : ਪੱਤਰੇ ੧੪-੧੩੦ (੧੧੭), ਸੀਹਰਫ਼ੀ ਮੀਰਨ ਕੀ ੧੮, ਕੁੱਲ ਜੋੜ ੧੩੫: ਪ੍ਰਤੀ ਸਫ਼ਾ ੫ ਸਤਰਾਂ: ਕਾਗ਼ਜ਼ ਕਸ਼ਮੀਰੀ ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਸੁੰਦਰ ਚੌਕੌਰ ਦੂਹਰੀਆ ਲਕੀਰਾਂ ਵਾਲਾ ਸਿਰਲੇਖ ਤੇ ਵਿਸ੍ਰਾਮ-ਚਿੰਨ੍ਹ ਲਾਲ ਸਿਆਹੀ ਨਾਲ ਅੰਕਿਤ; ਪੱਤਰਾ ੧੦੯ ਤੋਂ ਹਾਸ਼ੀਆ ਦੇਖਣ ਤੋਂ ਪਤਾ ਲਗਦਾ ਹੈ ਕਿ ਇਹ ਪੁਸਤਕ ਕ੍ਰਿਪਾ ਸਿੰਘ ਨਾਮੀ ਕਿਸੇ ਵਿਅਕਤੀ ਦੀ ਸੀ ਜੋ ਪਿਛੋਂ ਵਿਕੀ ਹੋ ਕੇ ਭਾਸ਼ਾ ਵਿਭਾਗ ਦੇ ਹੱਥ ਆਈ: ਮੁੱਢਲੇ ੧੩ ਪੱਤੇ ਗੁੰਮ ਹੋਣ ਕਰਕੇ ਪੁਸਤਕ ਅਧੂਰੀ ਹੈ।
ਸਮਾਂ : ਇਕ ਸਵਾ ਸੌ ਸਾਲ ਤੋਂ ਵੱਧ ਪੁਰਾਣੀ ਲਿਖਤ ਜਾਪਦੀ ਹੈ।
ਲਿਖਾਰੀ : ਨਾਮਾਲੂਮ ।
(ੳ) ਕਥਾ ਗੋਪੀ ਚੰਦ ਮੈਨਾਵਤੀ ਕੀ।
ਆਰੰਭ : ..ਰੋਵੈ ਬਿੰਦ ਗਏ ਕੋ ਜੋਗੀ॥੨੭॥
“ਮਾਤਾ। ਛਾਉ ਹੋਇ ਤਾ ਧੂਪ ਲੋੜੀਐ, ਧੂਪ ਹੋਇ ਤਾਂ ਛਾਇਆ। ਮੀਹੁ ਹੋਇ ਤਾ ਛਪੜੀ ਲੋੜੀਐ, ਕਿਉਂ ਕਰ ਰਹੈ ਮੇਰੀ ਜਲ ਬਿੰਦ ਕੀ ਕਾਇਆ॥ २८॥ (ਪੱਤਰਾ ੧੪॥
ਅੰਤ : ਗਗਨ ਮੰਡਲ ਕਾ ਮਾਰਗ ਲੀਆ, ਨਿਰਖਿ ਅਗਮ (ਅਸ) ਥਾਨ।
ਛੁਟਕਿਆ ਨਾਭ ਦੁਆਦਸ ਆਇਆ, ਲਾਗਾ ਤ੍ਰਿਕੁਟੀ ਧਿਆਨ।
ਓਨਮ ਗਤ ਗਗਨੰਤਰ ਚੜਿਆ, ਤਬ ਬਿਸਰਿਆ ਦੇਹ ਪਿਰਾਨ ।
ਜੀਵਤ ਮ੍ਰਿਤਕ ਹੋਇ ਰਹੁ ਆਜ ਨ ਕਰ ਬਿਮਲਾ ਇਸਨਾਨ।
ਬਦਤਿ ਗੋਰਖ ਸੁਣ ਮੈਣਾਵੰਤੀ, ਤੇਰਾ ਇਸਥਿਰ ਭਇਆ ਰਾਜਾਨ॥੪॥੨੮੨॥
ਧਿਆਉ ਪੰਜ ਸੰਪੂਰਣ ਭਇਆ, ਮੈਣਾਵੰਤੀ ਰਾਜੇ ਗੋਪੀ ਚੰਦ ਕੀ ਸੰਪੂਰਨ ਭਈ। (ਪੱਤਰੇ ੧੨੯ -੩੦)
(ਅ) ਸੀਹਰਫ਼ੀ ਮੀਰਨ ਕੀ
ਆਰੰਭ : ੴ ਸਤਿਗੁਰ ਪ੍ਰਸਾਦਿ । ਸੀਹਰਫ਼ੀ ਮੀਰਨ ਜੀ ਕੀ।
ਅਲਫ਼ ਆਦਿ ਕੈ ਇਸਕ ਲਖਾਉ ਕੀਤਾ, ਮੈਂ ਤਾਂ ਮੰਜੜੇ ਚਾਇ ਬੀਮਾਰ ਸੁੱਟੀ ।.....(ਪੱਤਰਾ ੧)
ਅੰਤ : . ਸੇਜੇ ਚੜ੍ਹਨਾ ਦੂਰਿ ਦਰਾਜ ਹੋਇਆ, ਪਾਸ ਬਹਿਣੇ ਦਾ ਕੋਈ ਪੱਜ (ਨਾਹੀ)। (ਪੱਤਰਾ ੨੮)
ਇਸ ਤੋਂ ਅੱਗੇ ਪੱਤਰੇ ਗੁੰਮ ਹੋਣ ਕਰ ਕੇ ਬਾਕੀ ਪਾਠ ਨਹੀਂ ਮਿਲਦਾ।