ਹੱਥ ਲਿਖਤ ਨੰਬਰ-28 ਲੇਖਕ : ਰਿਖੀ ਬਿਆਸ।ਅਨੁਵਾਦ : ਕਵੀ ਚਤੁਰ ਦਾਸ।ਵੇਰਵਾ : ਪੱਤਰੇ ੩੨੧: ਪ੍ਰਤੀ ਸਫਾ ਸਤਰਾਂ ਦੀ ਔਸਤ ੧੦: ਕਾਗ਼ਜ਼ ਦੇਸੀ: ਲਿਖਤ ਸਿੱਧੀ ਸਾਦੀ ਤੇ ਸ਼ੁੱਧ ਹਾਸ਼ੀਆ ਅੱਧਾ ਅੱਦਾ ਇੰਚ, ਛੰਦਾ ਦੇ ਨਾਮ, ਸਿਰਲੇਖ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ: ਹਾਸ਼ੀਆ ਕਾਲੀ ਸਿਆਹੀ ਦੀਆਂ ਲਕੀਰਾਂ ਵਾਲਾ।ਸਮਾਂ: ਜੇਠ ਸੁਦੀ ੬, ੧੬੯੨ ਬਿ.।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਇ ਨਮ:। ਅਥ ਭਾਗਵਤ ਇਕਾਦਸ ਸਕੰਧੇ ਭਾਖਾ ਲਿਖਯਤੇ।ਚੌਪਾਈ: ਸੰਤ ਦਾਸ ਸਤਿਗੁਰ ਕੇ ਚਰਨਾ। ਤਿਨ ਕੀ ਗਹਉ ਸੁ ਦ੍ਰਿਰ੍ਫ ਕਰਿ ਸਰਨਾ। ਜਾਤੇ ਉਪਜੈ ਗਯਾਨ ਬਿਚਾਰਾ। ਛੂਟੈ ਭਰਮ ਕਰਮ ਵਿਵਹਾਰਾ॥੧॥ ਬਹੁਰੋ ਜਗਤਿ ਜਨਮ ਨਹੀਂ ਆਉ। ਤਿਨ ਕੋ ਨਿਜਾਨੰਦ ਪਦ ਪਾਉ। ਤਿਨ ਕੀ ਆਗਿਆ ਹਿਰਦੇ ਧਰੇਂ। ਲੋਕ ਹਿਤਾਰਥ ਭਾਖਾ ਕਰੋ॥੨॥......ਅੰਤ : ਸੰਬਤੁ ਸੋਲਹ ਸੈ ਬਾਨਵ। ਜੇਠ ਸੁਕਲ ਖਸਟੀ ਕੁਜ ਦਿਵਾ। ਸੰਤ ਦਾਸ ਗੁਰ ਆਗਯਾ ਦੀਨੀ । ਚਤੁਰਦਾਸ ਯਹ ਭਾਖਾ ਕਾਨੀ॥੧੨॥ ਦੋਹਰਾ ॥ ਪਰਮ ਗਯਾਨ ਗਟ ਕਰਯੋ, ਮਮ ਘਟ ਹੈ ਜਿਨਿ ਦੇਵ। ਤੇ ਮੇਰੇ ਉਰ ਨਿਤ ਬਸੈ ਸੰਤ ਦਾਸ ਗੁਰਦੇਵ॥ ..ਇਤਿ ਸ੍ਰੀ ਭਾਗਵਤੇ ਮਹਾ ਪੁਰਾਣੇ ਏਕਾਦਸ ਸਕੰਧ ਸ੍ਰੀ ਸੁਕ ਪਰੀਖਤਿ ਸੰਬਾਦੇ ਭਾਖਾਯੇ ਸ੍ਰੀ ਕ੍ਰਿਸਨ ਬੈਕੁੰਠ ਪ੍ਰਯਾਣ ਨਾਮ ਇਕਤੀਸੋ ਧਯਾਇ॥ ੩੧॥ ਏਕਾਦਸ ਸਕੰਧ: ਸੰਪੂਰਣੰ ਸਮਾਪਤ।