ਹੱਥ ਲਿਖਤ ਨੰਬਰ 285

ਨਾਂ: ਦਸ਼ਮ ਗ੍ਰੰਥ ਕਿਸ ਨੇ ਬਣਾਯਾ ?
ਲੇਖਕ : ਭਾਈ ਬਿਸ਼ਨ ਸਿੰਘ, ਗਯਾਨੀ।
ਪੱਤਰੇ : 29
ਵੇਰਵਾ : ਕਾਗ਼ਜ਼ ਵਿਲਾਇਤੀ, ਲਿਖਤ ਸਾਫ਼ ਤੇ ਸ਼ੁੱਧ ਪਰ ਸਿੱਧੀ ਸਾਦੀ ਪਦ-ਛੇਦ ਤੋਂ ਰਹਿਤ, ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ, ਪੁਸਤਕ ਬਗ਼ੈਰ ਜਿਲਦ ਸਾਧਾ ਸਾਧਾਰਣ ਹਾਲਤ ਵਿਚ ਲਿਖੀ ਹੋਈ ਤੇ ਵਿਸ੍ਰਾਮ-ਚਿੰਨ ਅਕਸਰ ਉਰਦੂ-ਫ਼ਾਰਸੀ ਵਾਂਗ ਡੈਸਾਂ ਦੀ ਸ਼ਕਲ ਵਿਚ ਲੱਗੇ ਹੋਏ, ਲੇਖਕ ਨੇ ਇਸ ਵਿਚ ਕਈ ਥਾਵੇਂ ਬਰੈਕਟਾਂ ਦੀ ਵਰਤੋਂ ਵੀ ਕੀਤੀ ਹੈ।
ਸਮਾਂ : ਸੰਮਤ 1959 ਬਿ.।
ਲਿਖਾਰੀ : ਭਾਈ ਉੱਤਮ ਸਿੰਘ।
ਸਥਾਨ : ਸੰਗਰੂਰ (ਪੰਜਾਬ)
ਆਰੰਭ : ੴ ਸਤਿਗੁਰ ਪ੍ਰਸਾਦਿ॥ (1) ਕਈ ਆਧੁਨਿਕ ਮਹਾ ਪੁਰੁਖੋਂ ਕੋ ਯੇਹ ਨਿਸਚਯ ਹੋ ਰਹਾ ਹੈ ਕਿ ਦਸਮ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬਥਾ ਸ੍ਰੀ ਮੁਖ ਵਾਕ ਨਹੀਂ ਹੈ ਔਰ ਉਨ ਕੇ ਕਥਨ ਸੇ ਬਹੁਤ ਸੇ ਸਰਲ ਚਿੱਤੋਂ ਕੇ ਅੰਤਸਕਰਨ ਸੰਸ਼ਯ ਯੁਕਤ ਹੋ ਰਹੇ ਹੈਂ...
(ਪੱਤਰਾ 1)
ਅੰਤ : ਜੋ ਪੁਰਖ ਪੜਾ ਲਿਖਾ ਹੋ ਕਰ ਭੀ ਹਠ ਧਰਮੀ ਕਰੇ ਵੁਹ ਭੀ ਰਾਵਣ ਦੁਰਯੋਧਨਾਦਿ ਵਤ ਮੂਰਖੋਂ ਮੈਂ ਹੀ ਗਿਣਾ ਜਾਤਾ ਹੈ॥ ਇਤੀ॥ 1॥
ਪੁਨ: ਦੂਸਰੇ ਸਲੋਕ ਮੈ ਭਰਥਰੀ ਜੀ ਕਹਤੇ ਹੈਂ ਕਿ ਮੱਛੀ ਕੇ ਦੰਦਾਂ ਵਿਚੋਂ ਨਹੀਂ ਨਿਕਲਦੀ ਕਦਾਚਿਤ ਵੁਹ ਭੀ ਮਿਲ ਜਾਵੇ ਔਰ ਸਮੁੰਦ ਦੀਆਂ ਲਹਿਰਾਂ ਮੈਂ ਤੈਰ ਨਹੀਂ ਸਕੀਦਾ, ਕਦਾਚਿਤ ਤੈਰ ਜਾਵੈ ਕਾਲੈ ਸਰਪ ਕੋ ਕੋਈ ਪਕੜ ਨਹੀਂ ਸਕਦਾ, ਕਦਾਚਿਤ ਉਸ ਕੋ ਭੀ ਨਿਰਯਤਨ ਹੀ ਪਕੜ ਲੇਵੇ ਪਰੰਤੂ ਹਠ ਧਰਮੀ ਪੁਰਖ ਕੋ ਕੋਈ ਬੀ ਹਟਾ ਨਹੀਂ ਸਕਦਾ॥ ਇਤੀ॥
ਯਿਹ ਪੁਸਤਕ ਭਾਈ ਬਿਸ਼ਨ ਸਿੰਘ ਜੀ ਗਯਾਨੀ ਸੁਪੁਤ੍ਰ ਭਾਈ ਗੁਰਦਯਾਲ ਸਿੰਘ ਸਾਹਬ ਗਯਾਨੀ ਆਨੰਦਪੁਰ ਜੀ ਸਾਹਿਬ ਕੇ ਨਿਵਾਸੀ ਨੇ ਵਿਦ੍ਰਾਨੋਂ ਕੇ ਅਵਿਲੋਕਨਾਰਥ ਤਯਾਰ ਕਰੀ ਹੈ, ਪੁਨ: ਭਾਈ ਉਤਮ ਸਿੰਘ ਮਹੰਤ ਭਾਈ ਅਤਰ ਸਿੰਘ ਜੀ ਗਯਾਨੀ ਕੇ ਸੁਪੁਤ੍ਰ ਨੇ ਅਪਨੇ ਵਿਚਾਰਾਰਥ ਮਿਤੀ ਮਘਰ ਸੁਦੀ 5 ਸੰਪਮਤ 1959 ਮੇਂ ਮੁਕਾਮ ਸੰਗਰੂਰ ਮੇਂ ਲਿਖੀ ਹੈ। (ਪੱਤਰੇ 28-29)