ਹੱਥ ਲਿਖਤ ਨੰਬਰ 279 ਨਾਂ: ਨਾਸਕੇਤ-ਕਥਾਲੇਖਕ : ਕਵੀ ਬੁੱਧ ਸਿੰਘ, ਸ਼ਸ਼ਿਜ ਗਿੰਦ।ਪੱਤਰੇ : 23ਵੇਰਵਾ- ਕਾਗਜ਼ ਕਸ਼ਮੀਰੀ ਲਿਖਤ ਸਾਫ਼, ਪਰ ਕਿਤੇ ਕਿਤੇ ਅਸ਼ੁੱਧੀਆਂ ਵੀ ਹਨ ਜੋ ਹਾਸ਼ੀਏ ਉਤੇ ਸੋਧੀਆਂ ਹੋਈਆਂ ਹਨ; ਹਾਸ਼ੀਆ ਦੋਹੀਂ ਪਾਸੀ ਪੰਜ ਪੰਜ ਲਾਲ ਲਕੀਰਾਂ ਵਾਲਾ; ਖੁਲ੍ਹੇ ਪੱਤਰੇ: ਵੈਸੇ ਪੁਸਤਕ ਅੱਛੀ ਹਾਲਤ ਵਿਚ ਹੈ।ਸਮਾਂ: ਸੰਮਤ 1851 ਬਿ. ।ਲਿਖਾਰੀ : ਨਾਮਾਲੂਮ।ਸਥਾਨ : ਅੰਮ੍ਰਿਤਸਰ।ਆਰੰਭ : ੴ ਸ੍ਰੀ ਗਣੇਸਾਯ ਨਮ: । ਸ੍ਰੀ ਭਗਵਤੀ ਜੀ ਸਹਾਇ। ਅਥ ਨਾਸਕੇਤ ਕਥਾ ਆਰੰਭਤੇ॥ ਚੌਪਈ॥ ਪ੍ਰਿਥਮ ਭਗਵਤੀ ਸਿਮਰਨ ਕਰਿ ਹੋ। ਬਾਕ ਸਿੰਧੂ ਸੁਖ ਸਹਿਜੇ ਤਰਿ ਹੋ।ਗੁਰ ਨਾਨਕ ਅੰਗਦ ਪੁਨਿ ਧਿਆਉ। ਅਮਰ ਦਾਸ ਰਾਮ ਦਾਸ ਮਨਾਉ। ਅਰਜਨ ਹਰਿ ਗੋਬਿੰਦ ਹਰਿ ਰਾਇ। ਹਰਿ ਕ੍ਰਿਸਨ ਅਥ ਹੋਹੁ ਸਹਾਇ। ਤੇਗ ਬਹਾਦਰ ਗੁਰੂ ਸਮਰੱਥ। ਗੋਬਿੰਦ ਸਿੰਘ ਰਾਖਿ ਦੇ ਹੱਥ ॥1॥ ਦੋਹਰਾ॥ ਸੰਮਤ ਅਠ ਦਸ ਸਤ ਭਲੇ, ਇਕਵੰਜੇ ਕੇ ਮਾਹਿ। ਸੁਧਾ ਸਰੋਵਰ ਤਟ ਕਵੀ, ਸ਼ਸ਼ਿਜ ਮ੍ਰਿਗਿੰਦ ਸੁ ਚਾਹਿ ॥2॥ (ਪੱਤਰਾ 1)ਅੰਤ : ਕਥਾ ਸਕਲ ਪੂਰਨ ਯਹ ਭਈ। ਗੋਬਿੰਦ ਗੋਬਿੰਦ ਗੋਬਿੰਦ ਮਈ ॥ 871 ਇਤ ਸ੍ਰੀ ਮਤ ਭਾਰਥ ਪੁਰਾਣੇ ਨਾਸਕੇਤ ਪਖ੍ਯਾਨੇ ਰਾਜਾ ਜਨਮੇਜਾ ਰਾਸ ਮੁਨਿ ਸੰਬਾਦ ਕਥਾ ਸੰਪੂਰਣਮਸਤੁ ਸੁਭਮਸਤੁ।