ਹੱਥ ਲਿਖਤ ਨੰਬਰ 165

ਪਰਮਾਰਥ ਸਿੱਧ ਗੋਸਟਿ ਕਾ ਤੇ ਸਾਖੀ ਮੱਕੇ ਮਦੀਨੇ ਕੀ
ਟੀਕਾਕਾਰ : ਨਾਮਾਲੂਮ ।
ਵੇਰਵਾ : ਪੱਤਰੇ ੮੧: ਪ੍ਰਤੀ ਸਫ਼ਾ ਸਤਰਾਂ: ਕਾਗ਼ਜ਼ ਮੋਟਾ ਦੋਸੀ ਲਿਖਤ ਸਿੱਧੀ ਸਾਦੀ: ਸਿਆਹੀ ਕਾਲੀ, ਪਰ ਮੱਧਮ ਸਿਰਲੇਖ ਤੇ ਛੰਦ-ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਆ ਸਾਦਾ ਲਕੀਰਾਂ ਵਾਲਾ: ਜਿਲਦ ਟੁੱਟੀ ਹੋਈ।
ਲਿਖਾਰੀ : ਨਾਮਾਲੂਮ।
ਸਮਾਂ : ਨਿਸ਼ਚਿਤ ਨਹੀਂ।
(ੳ) ਪਰਮਾਰਥ ਸਿੱਧ ਗੋਸਟਿ ਕਾ
ਆਰੰਭ : ੴ ਸਤਿਗੁਰ ਪ੍ਰਸਾਦਿ। ਮਰਥੁ ਸਿਧ ਗੋਸਟਿ ਕਾ।
ਰਾਗ ਰਾਮਕਲੀ ਸਿਧ ਗੋਸਟ ਮਹਲਾ ੧ ਅਰਥਾਂ ਨਾਲ ਲਿਖੀ। ਤਬ ਐਸੀ
ਆਗਿਆ ਸ੍ਰੀ ਪਾਰਬ੍ਰਹਮ ਪ੍ਰਮੇਸ (ਰ) ਕੀ ਹੋਈ... (ਪੱਤਰਾ ੧)
ਅੰਤ : ਦਾਸ ਨਾਨਕ ਗੁਰਮੁਖਿ ਪਾਈ ਐ ਸਚੀ ਭਗਤ ਭੰਡਾਰ ॥ ੪॥੮੩॥ ਬੋਲਹੁ ਭਾਈ
ਵਾਹਗੁਰੂ ਸਾਧੋ ਸੰਤੋ ਸਰਬਤ ਸਰਬਤ ਕੇ ਗੁਰੂ ਚਿਤ ਆਵੈ॥ ਸਿਖ ਗੋਸਟਿ ਸੰਪੂਰਨ ਹੋਈ॥ (ਪੱਤਰਾ ੮੧)
(ਅ) ਸਾਖੀ ਮੱਕੇ ਮਦੀਨੇ ਕੀ
ਲੇਖਕ : ਨਾਮਾਲੂਮ।
ਵੇਰਵਾ : ਪੱਤਰੇ ੮੧ ਤੋਂ ੨੩੯ (੧੫੯);
ਆਰੰਭ : ੴ ਸਤਿਗੁਰ ਪ੍ਰਸਾਦਿ। ਸਾਖੀ ਮੌਕੇ ਮਦੀਨੇ ਕੀ ਨਸੀਹਤ ਨਾਮਾ ਬਾਬੇ ਨਾਨਕ ਜੀ ਦਾ ਸਾਹ ਸਰਫ਼ ਦੇ ਨਾਲ ਤਥਾ ਕਾਜੀ ਰੁਕਦੀਨ ਨਾਲ ਹੋਆ
ਅੰਤ : ਹਿੰਦੂ ਮੁਸਲਮਾਨ ਵਿਚ ਭਾਵੈ ਕੋਈ ਹੋਇ॥