ਹੱਥ ਲਿਖਤ ਨੰਬਰ 52 ਹਨੁਮਾਨ ਨਾਟਕ (ਨਾ-ਮੁਕੰਮਲ)ਲੇਖਕ : ਹਿਰਦੇ ਰਾਮ, ਭੱਲਾ।ਵੇਰਵਾ: ਪੱਤਰੇ ੯੪: ਪ੍ਰਤੀ ਸਫ਼ਾ ੧੫: ਲਿਖਤ ਬਹੁਤੀ ਪੁਰਾਣੀ ਨਹੀਂ, ਪਰ ਹੈ ਬੜੀ ਬੁੱਧ ਤੇ ਸਾਫ, ਜੋ ਪੰਜਾਬੀ ਲਿਖਤ ਦਾ ਇਕ ਵਧੀਆ ਨਮੂਨਾ ਹੈ, ਕਾਗਜ ਪਤਲਾ ਦੇਸੀ, ਛੰਦਾਂ ਦੇ ਨਾਮ, ਸਿਰਲੇਖ ਤੇ ਵਿਸ੍ਰਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ, ਹਾਸ਼ੀਆ ਦੋ-ਦੋ ਚੁਫੇਰੇ: ਪੁਸਤਕ ਅਧੂਰੀ ਹੈ।ਸਮਾਂ: ਪੁਸਤਕ ਸਵਾ ਸੋ ਕੁ ਸਾਲ ਪੁਰਾਣੀ ਹੈ।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ॥ ਅਥ ਹਨੂਮਾਨ ਨਾਟਕ ਕਿਤ ਕਵਿ ਹਿਰਦੇ ਰਾਮ- ਲਿਖਯਤੇ॥ ਕਥਿਤ॥ਤੀਨੋ ਲੋਕ ਪਤਿ ਪ੍ਰਾਨਪਤਿ ਪ੍ਰੀਤਿ ਹੀ ਸੋ ਰਤਿ, ਅਗਤਿਨ ਗਤਿ ਕੇ ਚਰਨ ਸਿਰ ਨਾਇ ਹੌਂ।ਸਦਾ ਸੀਲ ਪਤਿ ਸਤਿ ਪਤਿ ਏਕ ਨਾਰੀ ਬ੍ਰਤ,ਸਿਵ ਸਨਕਾਦਿ ਪਤਿ ਜਸਹਿ ਸੁਨਾਇ ਹੌਂ।ਸੁਰਪਤਿ ਹੂੰ ਕੇ ਪਤਿ ਜਾਨਕੀ ਕੇ ਪਤਿ ਰਾਮ,ਨੈਨ ਕੋਰ ਓਰ ਕਬਹੂੰ ਤੋ ਪਰ ਜਾਇ ਹੌਂ।ਫੁਰੇ ਬਾਕ ਪਤਿ ਸੁਨੋ ਸੰਤ ਸਾਧ ਮਤਿ ਤਬਐਸੇ ਰਘੁਪਤਿ ਕੇ ਕਛੁਕ ਗੁਨ ਗਾਇ ਹੌਂ।ਅੰਤ : ..ਇਹ ਬਿਧਿ ਸਭ ਸੁਖ ਸੌ ਬਚਨ, ਸੁਨੇ ਰਾਮ ਪਰਬੀਨ।ਹਨੂਮਾਨ ਸੌ ਹਸਿ ਕਹਯੋ ਜਯੋ ਹਮ ਦ੍ਵੋ ਤਯੋਂ ਤੀਨ ॥੧੧੬॥ਇਤਿ ਸ੍ਰੀ ਰਾਮ ਗੀਤੇ ਹਨੂਮਾਨ ਲੋਕਾ ਫਿਰਿ ਆਇਬੋ ਖਸਟਮੋ ਅੰਕ ਸਮਾਪਤੰ॥ਕਬਿਤ॥ ਚੰਦ੍ਰਮਾ ਚੰਕੌਰ ਜੈਸੇ ਗੁਡੀ ਬਸਿ ਡੋਰਿ ਪਡਾ ਪਾਪ ਉਖ ਪਾਨ ਸੌ।..... (ਪੱਤਰਾ ੯੪)ਅਗੇ ਪੱਤਰੇ ਗੁੰਮ ਹਨ ਜਿਸ ਕਰ ਕੇ ਅੰਤਲਾ ਪਾਠ ਨਹੀਂ ਮਿਲਦਾ।