ਹੱਥ ਲਿਖਤ ਨੰਬਰ 235

੯੭. ਗੋਸ਼ਟਿ ਰਾਜਾ ਜਨਕ ਤੇ ਜਨਮ ਸਾਖੀ ਗੁਰੂ ਨਾਨਕ ਜੀ ਕੀ ।
ਲੇਖਕ : ਭਾਈ ਪੈੜਾ ਮੋਖਾ।
ਵੇਰਵਾ : ਪੱਤਰੇ ੧੨੧: ਪ੍ਰਤੀ ਸਫ਼ਾ ੧੬ ਸਤਰਾਂ, ਕਾਗ਼ਜ਼ ਦੇਸੀ (ਸਿਆਲ ਕੋਟੀ); ਹਾਸ਼ੀਆ ਸਾਦਾ ਲਾਲ ਲਕੀਰਾਂ ਵਾਲਾ: ਮੰਗਲਾਚਰਣ ਤੇ ਹੋਰ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਸਿਆਹੀ ਕਾਲੀ ਫਿੱਕੀ ਲਿਖਤ ਸਾਦੀ ਦਮਦਮੀਂ; ਜਿਲਦ ਟੁੱਟਣ ਕਰ ਕੇ ਪੱਤਰੇ ਅਨੇਕ ਥਾਵਾਂ ਤੋਂ ਭੂਰੇ ਹੋਏ।
ਸਮਾਂ : ਪੁਸਤਕ ਲਗਭਗ ਡੇਢ ਕੁ ਸੋ ਸਾਲ ਪੁਰਾਣੀ ਜਾਪਦੀ ਹੈ।
ਲਿਖਾਰੀ : ਨਾਮਾਲੂਮ
(ੳ) ਗੋਸ਼ਟਿ ਰਾਜਾ ਜਨਕ
ਆਰਂਭ : ੴ ਸਤਿਨਮ ਕਰਤਾ ਪੁਰਖ ਨਿਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ॥ ਜਨਮੁ ਸਾਖੀ ਲਿਖਤੇ॥ ਪ੍ਰਥਮੇ ਸਾਖੀ ਰਾਜੇ ਜਨਕ ਜੀ ਕੀ। ਵਾਹਿਗੁਰੂ
ਜੀ॥ ਰਾਜਾ ਜਨਕ ਭਗਤਿ ਜੀ ਸਚੁਖੰਡ ਕਉ ਚਲੇ॥ ਆਗਿਆ ਪਾਰਬ੍ਰਹਮ ਜੀ ਕੀ ਹੋਈ ਪਾਰਖਦੋ ਕਉ, "ਜੋ ਤੁਮ ਜਾਇ ਕਰਿ ਰਾਜੇ ਜਨਕ ਭਗਤ ਕਉ ਮੇਰੇ ਪਾਸਿ ਲੇ ਆਵਹੁ।".. (ਪੱਤਰਾ ੧)
ਅੰਤ : ..ਆਗਿਆ ਸ੍ਰੀ ਪਾਰਬ੍ਰਹਮ ਕੀ ਰਾਜੇ ਜਨਕ ਭਗਤ ਕਉ ਭਈ ਜੋ, “ਤੂ
ਕਲਿਜੁਗ ਵਿਖੈ ਅਵਤਾਰ ਧਾਰ ਕਰਿ ਸਰਬਤ ਜੀਆ ਕਉ ਨਾਮ ਜਪਾਵਹੁ, ਜੋ
ਸਗਲੇ ਜੀਅ ਮੁਕਤਿ ਹੋਵਹਿ॥"
ਸਲੋਕ॥ ਜੁਗਿ ਜੁਗਿ ਮਹਿ ਗੁਰੂ ਆਇਆ ਤਿਨਿ ਅਚਿੰਤ ਨਾਮ ਧਿਆਇਆ।
ਜਿਨਿ ਸੇਵਿਆ ਤਿਨਿ ਫਲੁ ਪਾਇਆ। ਦਾਸ ਨਾਨਕ ਪੰਥੁ ਚਲਾਇਆ॥ (ਪੱਤਰਾ ੭)
(ਅ) ਜਨਮ ਸਾਖੀ ਗੁਰੂ ਨਾਨਕ ਜੀ ਕੀ
ਆਰੰਭ : ੴ ਸਤਿਗੁਰ ਪ੍ਰਸਾਦਿ। ਜਨਮ ਪਤ੍ਰੀ ਬਾਬੇ ਨਾਨਕ ਜੀ ਕੀ ਸੰਮਤ॥ ੧੫੮੨॥
ਪੰਦ੍ਰ ਸੈ ਬਿਆਸੀ ਮਿਤੀ ਵੈਸਾਖ ਸੁਦੀ॥ ੫॥ ਪੰਚਮੀ ਪੋਥੀ ਲਿਖੀ ਪੈੜੇ ਮੋਖੇ
ਸੁਲਤਾਨ ਪੁਰ ਦੇ ਖਤਰੇਟੇ, ਗੁਰੂ 'ਅੰਗਦ ਲਿਖਵਾਈ, ਪੈੜੇ ਲਿਖੀ ਮੁਖਾਸਤ ਬਾਲੇ ਅੰਗਦ ਸੰਧੂ ਜਟੇਟੇ, ਰਾਇ ਭੋਇ ਦੀ ਤਿਲਵੰਡੀਅਹੁ ਆਹਾ ਆਹਾ। ਗੁਰੂ ਅੰਗਦ ਨੂੰ ਢੂਢ ਲਧਾ ਆਹਾ। ਦੁਇ ਮਹੀਨੇ ਤੇ ਸਤਾਰਾਂ ਦਿਨ ਲਿਖਦਿਆਂ ਲਗ ਆਹ। ਹਕੀਕਤ ਆਹੀ। ਜਿਥੇ ਜਿਥੇ ਫਿਰੇ ਆਹੇ ਤਿਥੋ ਤਿਥੋਂ ਦੀ 'ਹਕੀਕਤਿ ਸਹਿਜ ਨਾਲਿ ਭਾਈ ਬਾਲੇ ਲਿਖਵਾਈ। (ਤਾ) ਭਾਈ ਬਾਲੇ ਉਪਰਿ ਗੁਰੂ ਅੰਗਦ ਜੀ ਬਹੁਤ ਖੁਸ਼ੀ ਹੋਇਆ॥ ਭਾਈ ਬਾਲਾ ਅਤੇ ਮਰਦਾਨਾ ਨਾਲ ਫਿਰਦੇ ਆਹੇ। ਮੋਦੀ ਖਾਨੇ ਦੇ ਵਖਤ ਬਾਲਾ ਨਾਲੇ ਆਹਾ।..... (ਪੱਤਰਾ ੭)
ਅੰਤ : ..ਹਮਾਰੀ ਕਿਆ ਸਕਤਿ ਹੈ ਜੋ ਤੁਮਾਰਾ ਬਚਨ ਫੇਰੀਐ ਤਾ ਗੁਰੂ ਨਾ...... (ਪੱਤਰਾ ੧੨੧ ਅ)
ਇਹ ਵਾਕ ਰਾਜਾ ਕਵਲ ਨੈਨ ਦੀ ਸਾਖੀ ਵਿੱਚੋਂ ਹਨ ਤੇ ਇਸ ਤੋਂ ਅੱਗੇ ਪੱਤਰੇ ਗੁੰਮ ਹਨ ਜਿਸ ਕਰ ਕੇ ਇਹ ਜਨਮ ਸਾਖੀ ਬਹੁਤ ਅਧੂਰੀ ਹੈ।