ਹੱਥ ਲਿਖਤ ਨੰਬਰ 136 ਜੰਗ ਨਾਮਾ ਲਾਹੌਰਲੇਖਕ : ਕਾਨ੍ਹ ਸਿੰਘ, ਬੰਗਾ।ਵੇਰਵਾ : ਪੱਤਰੇ ੩੯; ਪ੍ਰਤੀ ਸਫ਼ਾ ਸਤਰਾਂ ਦੀ ਔਸਤ ੧੩, ਕਾਗਜ ਦੇਸੀ: ਪ੍ਰਾਚੀਨ ਲਿਖਤ:ਲਿਖਾਈ ਸਾਫ, ਪਰ ਕਈ ਥਾਂਵੀਂ ਅਸ਼ੁੱਧ, ਜਿਸ ਕਰਕੇ ਸੁਧਾਈ ਲਈ ਹੜਤਾਲ ਫੇਰੀ ਹੋਈ ਹੈ।ਸਮਾਂ: ੧੯ਵੀਂ ਸਦੀ।ਲਿਖਾਰੀ : ਨਾਮਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ॥ ਅਥ ਜੰਗਨਾਮਾ ਲਿਖਯਤੇ॥ ਬੈਂਤ॥ ਸਿਫਤ ਕਰ ਹੂੰ ਸੱਚਾ ਜੁ ਕਰਤਾਰ ਹੈ। ਜਿਸੈ ਲੇਖ ਲਿਖਨੇ ਕੋ ਅਖਤਯਾਰ ਹੈ॥੧॥ ਮਿਹਰਵਾਂ ਕਰੇ ਜਗਤ ਕੀ ਰਵਰੀ। ਨਹੀਂ ਸਾਥ ਉਸ ਕੇ ਕੋਊ ਸਰਵਰੀ॥੨॥ਅੰਤ : ੪੨੦ਵੇਂ ਬੈਂਤ ਤੋਂ ਅੱਗੇ ਪੱਤਰੇ ਗੁੰਮ ਹਨ ਜਿਸ ਕਾਰਨ ਅੰਤਲਾ ਪਾਠ ਨਹੀਂ ਮਿਲਦਾ । ਪੁਸਤਕ ਅਧੂਰੀ ਹੈ। ਇਹ ਜੰਗਨਾਮਾਂ ਛੱਪ ਚੁੱਕਾ ਹੈ।