ਹੱਥ ਲਿਖਤ ਨੰਬਰ 139 ਹਨੂਮਾਨ ਨਾਟਕਲੇਖਕ : ਕਵੀ ਹਿਰਦੇ ਰਾਮ, ਭੱਲਾ।ਵੇਰਵਾ : ਪੱਤਰੇ ੪੭੬; ਪ੍ਰਤੀ ਸਫ਼ਾ ੭ ਸਤਰਾਂ: ਪ੍ਰਾਚੀਨ ਲਿਖਤ; ਦੇਸੀ ਕਾਗਜ਼; ਲਿਖਤ ਸਾਫ਼ ਤੇ ਸ਼ੁੱਧ; ਹਰੇਕ ਸਫ਼ੇ ਤੇ ਹਾਸ਼ੀਏ ਲਈ ਦੋ ਦੋ ਲਕੀਰਾਂ: ਵਿਸ਼ਾਮ ਚਿੰਨ੍ਹ, ਛੰਦ- ਅੰਕ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ।ਸਮਾਂ: ੨੪ ਵਿਸਾਖ, ਸੰਮਤ ੧੮੯੪ ਬਿ.।ਲਿਖਾਰੀ : ਅਣੋਖ ਸਿੰਘ, ਗ੍ਰੰਥੀ।ਸਥਾਨ : ਗੜ੍ਹੀ ਨਰੂਲਾ (ਜ਼ਿਲਾ ਗੁਜਰਾਤ)।ਆਰੰਭ : ੫੫ ਤੋਂ ਪਹਿਲਾਂ ਦੇ ਪੱਤਰੇ ਗੁੰਮ ਹਨ, ਇਸ ਲਈ ਮੁੱਢਲਾ ਪਾਠ ਨਹੀਂ ਮਿਲਦਾ।ਅੰਤ : ਸੰਮਤਿ ਬਿਕ੍ਰਮ ਨ੍ਰਿਪਤਿ, ਸਹਸ ਘਟ ਸਤਿ ਅਸੀ ਬਰ। ਚੇਤ ਚਾਂਦਨੀ ਦੂਜ, ਛਤ੍ਰ ਜਹਾਂਗੀਰ ਸੁਭਟ ਪਰ। ਸੁਭ ਲਛਨ ਦਛਨ ਸੁ ਦੇਸ ਕਵਿ ਰਾਮ ਬਿ (ਚ) ਛਨ। ਕ੍ਰਿਸਨ ਦਾਸ ਤਨ ਕੁਲ ਪ੍ਰਗਾਸ, ਜਸ ਦੀਪ ਕਰਛਨ। ਰਘੁਪਤਿ ਚਰਿਤ੍ਰ ਤਿਨ ਜਥਾਮਤਿ, ਪ੍ਰਗਟਿ ਕਹਿਯੋ ਸ਼ੁਭ ਲਗਨ ਗਣ। ਦੈ ਭਗਤਿ ਦਾਨ ਨਿਰਭੈ ਕਰੋ. ਜੈ ਰਘਪਤਿ ਰਘੂਬੰਸ ਮਣ॥੧੪॥।ਇਤ ਸ੍ਰੀ ਰਾਮ ਗੀਤਾ ਰਘੁਪਤਿ ਕੁਮਾਰ ਜੀਤ ਘਰਿ ਆਇਥੇ ਨਾਮ ਚੰਦਮੋ ਅੰਕ ਸਮਾਪਤੰ ॥ ੧੪॥ ਸ੍ਰੀ ਰਾਜ ਚੰਦ ਕੀ ਜੈ॥ ਪੋਥੀ ਗੜੀ ਨਰੂਲਾ ਕੀ ਸੰਪੂਰਨ ਹੋਈ। ਸੰਤਮ (ਸੰਮਤ) ੧੮੯੪ ਮਿਤੀ ਵਿਸਾਖੇ ਦਿਨ ੨੪॥ ਵੀਰ ਵਾਰ॥ ਲਿਖੀ ਭਾਈ ਅਣਖ ਸਿੰਘ ਗ੍ਰੰਥੀ ਟਹਿਲੀਏ ਸਾਧ ਸੰਗਤ ਦੇ ਭੂਲ ਚੂਕ ਬਖਸਣੀ॥ ਖਹਿਬਰ ਦੇ ਜੰਗ ਲੱਗੇ ਹੋਏ ਵਿਚ ਸੰਪੂਰਨ ਹੋਈ ਹਨੂਮਾਨ ਨਾਟਕ ਦੀ॥ ਬੋਲੇ ਵਾਹਿਗੁਰੂ ਜੀ ਕੀ ਫ਼ਤੇ ਪੰਥ ਕੀ ਜੀਤ ਕਰਣੀ ਬਿਰਦ ਕੀ ਲਾਜ ਰਖਣੀ॥ मो ਰਾਮ ਚੰਦ ਜੀ॥ਨਮ:॥ ਨਮ: 1॥ ਸ੍ਰੀ ਰਾਮ ॥ਅੰਤ ਵਿਚ ਪੱਤਰਾ ਨੰ. ੪੭੬ ਦੇ ਦੂਜੇ ਪਾਸੇ ਹੇਠ ਲਿਖੇ ਸ਼ਬਦ ਲਿਖ ਕੇ ਕੱਟੇ ਹੋਏ ਹਨ :- 'ੴ ਪੈਥੀ ਅਰਦਾਸ ਕਰਾਈ ਨਿਹਾਲ ਸਿੰਘ ਨਿਸ਼ਾਨਚੀ ਜੋਗ ਮਿਤੀ ਵਿਸਾਖੇ ੨॥ ਵਾਹਿਗੁਰੂ ਜਪਣਾ, ਜਨਮ ਸਵਾਰਣਾ, ਭਰਮ ਨਹੀਂ ਕਰਣਾ ॥