ਹੱਥ ਲਿਖਤ ਨੰਬਰ 134

ਸੀਹਰਫੀ ਦਿਆਲ ਸਿੰਘ ਤੇ ਹੋਰ ਰਚਨਾਵਾਂ
(ਉ) ਸੀਹਰਫ਼ੀ ਦਿਆਲ ਸਿੰਘ ਕੀ
ਲੇਖਕ : ਦਿਆਲ ਸਿੰਘ
ਵੇਰਵਾ : ਪੱਤਰੇ ੧੩; ਸਤਰਾਂ ਪ੍ਰਤੀ ਸਫਾ ੧੪: ਲਿਖਤ ਬਹੁਤੀ ਪੁਰਾਣੀ ਨਹੀਂ, ਖਰ ਬਿਲਕੁਲ ਸਿੱਧਾ ਸਾਦਾ ਜਿਵੇਂ ਕਿਸੇ ਅਨਜਾਣ ਦਾ ਲਿਖਿਆ ਹੁੰਦਾ ਹੈ, ਕਾਗਜ ਦੇਸੀ ਤੇ ਸਿਆਹੀ ਕੱਚੀ ਹਾਸੀਆ ਇਕ ਇੰਚ ਦੇ ਚੌਥੇ ਹਿੱਸੇ ਤੋਂ ਵੀ ਘਟ ਹਾਸੀਏ ਤੇ ੧-੧ ਕਾਲੀ ਲਕੀਰ।
ਸਮਾਂ : ਨਿਸ਼ਚਿਤ ਨਹੀਂ।
ਅੰਤ : ਘਰ ਬਾਰ ਲੁਟਾਇ ਫਕੀਰ ਹੋਏ ਜਾਨੀ ਯਾਰ ਨਹੀਂ ਦਿਸ ਆਵੇ (ੳ) ਦਾ ਨੀ.
ਲੋਕਿ ਦੇਨਿ ਮਤੀ ਘਰਿ ਆਇ ਸਹੀਯੋ (ਉ), ਮੈਨੂੰ ਦਰਦ ਪਿਆਰੇ ਦਾ ਖਾਯ (ਉ) ਦਾ ਨੀ।
(ਅ) ਕਾਫ਼ੀ ਸ਼ੇਖ ਫ਼ਰੀਦ ਕੀ
ਲੇਖਕ : ਨਾਮਾਲੂਮ ।
ਵੇਰਵਾ : ਪੱਤਰੇ ੩
ਸਮਾਂ: ੧੯ਵੀਂ ਸਦੀ ਬਿ.।
ਆਰਂਭ : ੴ ਸਤਿਗੁਰ ਪ੍ਰਸਾਦਿ। ਕਾਫ਼ੀ ਸੇਖ ਫ਼ਰੀਦ ਕੀ।
ਆਵਹੁ ਸਖੀ ਸਹੇਲੀਓ, ਬਹਿ ਮਸਲਤ ਗੋਈਏ।
ਆਪੋ ਆਪਣੇ ਹਾਲ ਨੂੰ, ਕਰਮੀ ਝੂਰੋਈਏ।...
ਅੰਤ: ਨਾ ਨਕ ਵੇਸਰ ਪਾਈਆ, ਨਾ ਕੰਨੀ ਝੁਮਕੇ।
ਨਾ ਸਿਰ ਮਾਂਗ ਫਿਰਾਈਆ, ਨਾ ਮੱਥੇ ਝੁਲਕੇ।
(ੲ) ਸੀਹਰਫ਼ੀ ਜਸਵੰਤ ਸਿੰਘ ਕੀ
ਲੇਖਕ : ਕਵੀ ਜਸਵੰਤ ਸਿੰਘ।
ਵੇਰਵਾ : ਪੱਤਰੇ ੪:
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ । ਸ੍ਰੀ ਗਣੇਸਾਇ ਨਮ: । ਸੀਹਰਫ਼ੀ ਬੈਤਾਂ ਕੀ (ਅੱਗੇ ਪਾਠ ਗਲਤ ਹੈ)
ਸਮਝਿਣਿ ਭੇਣੁ। ਅੱਗੇ ਲਿਖਾਰੀ ਕੇ ਦਸਿਖਤ।
ਅੰਤ : ਘਰ ਬਾਰ ਲੁਟਾਇ ਫਕੀਰ ਹੋਏ ਜਾਨੀ ਯਾਰ ਨਹੀਂ ਦਿਸ ਆਉਂਦਾ ਨੀ।
ਲੋਕਿ ਦੇਨ ਮਤੀ ਘਰ ਆਇ ਸਈਓ, ਮੈਨੂੰ ਦਰਦ ਪਿਆਰੇ ਦਾ ਖਾਉਂਦਾ ਨੀ ।