ਹੱਥ ਲਿਖਤ ਨੰਬਰ 182 ਹੀਰ ਵਾਰੇ ਸ਼ਾਹਲੇਖਕ : ਸੱਯਦ ਵਾਰਿਸ ਸ਼ਾਹ।ਵੇਰਵਾ : ਪੱਤਰੇ ੨੦੬; ਪ੍ਰਤੀ ਸਫ਼ਾ ੧੦-੧੨ ਸ਼ਤਰਾਂ: ਕਾਗ਼ਜ਼ ਦੇਸੀ; ਲਿਖਤ ਸਾਫ਼ ਦੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ ਮੁਢੱਲੇ ਸਫ਼ੇ ਤੇ ਚੋਕੋਰ ਦੁਹਰੀਆਂ ਤੀਹਰੀਆਂ ਰੰਗੀਨ ਲਕੀਰਾਂ; ਸਿਰਲੇਖ ਤੇ ਛੰਦ-ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਕੁਝ ਪੱਤਰੇ ਕਿਰਮ ਖੁਰਦਾ ਤੇ ਸਿਰੇ ਭੂਰੇ ਹੋਏ; ਪੁਸਤਕ ਸਜਿਲਦ।ਸਮਾਂ : ਚੇਤ ੧੪, ਸੰਮਤ ੧੮੮੪ ਬਿ.।ਲਿਖਾਰੀ : ਸ਼ਰਧਾ ਸਿੰਘ।ਸਥਾਨ : ਨਾਮਾਲੂਮ ।ਆਰੰਭ : ੴ ਸਤਿਗੁਰ ਪ੍ਰਸਾਦਿ। ਹੀਰ ਵਾਰੇ ਸਾਹ ਕੀ ਲਿਖਯਤੇ। ਅਲਫ ਇਸ਼ਕ ਦੇ ਕੰਮ ਨੂੰ ਹੱਥ ਲਾਈਏ......।ਅੰਤ : ਵਾਰੇ ਸ਼ਾਹ ਮੀਆਂ ਬੇੜੇ ਪਾਰ ਤਿਨ੍ਹਾਂ, ਜਿਨ੍ਹਾਂ ਰੱਬ ਦਾ ਨਾਉਂ ਧਿਆਇਆ ਈ॥ ੫੫੫॥ ਵਾਰੇ ਸ਼ਾਹ ਦੀ ਹੀਰ ਸੰਪੂਰਨੰ । ੧੮੮੪ ਸੰਮਤ। ਚੇਤ੍ਰ ਚੌਦਸ ਨੂੰ ਲਿਖੀ ਹੋਰ ਗੁਰੂ ਰਾਜੀ ਰਖੈ ॥੧॥ ਲੇਖਕ ਸ਼ਰਧਾ ਸਿੰਘ।ਹੀਰ ਦੇ ਇਸ ਨੁਸਖ਼ੇ ਵਿਚ ਹੋਰ ਕਿੱਸਿਆਂ ਨਾਲੋਂ ਕਾਫ਼ੀ ਪਾਠ-ਭੇਦ ਹਨ ਤੇ ਵਿਸ਼ੈ-ਕ੍ਰਮ ਦਾ ਵੀ ਕੁਝ ਭੇਦ ਹੈ।