ਹੱਥ ਲਿਖਤ ਨੰਬਰ-7 ਵਿਸ਼ਨੂੰ ਆਤਮ ਪੁਰਾਣ ਭਾਖਾਲੇਖਕ : ਨਾਮਾਲੂਮਅਨੁਵਾਦਕ : ਕਵੀ ਉੱਤਮ ਸਿੰਘ।ਵੇਰਵਾ : ਪਤਰੇ ੩੨੭; ਪ੍ਰਤੀ ਸਫ਼ਾ ਔਸਤ ਸਤਰਾਂ ੧੧; ਕਾਗਜ਼ ਦੇਸੀ; ਲਿਖਤ ਪ੍ਰਾਚੀਨ; ਹਾਸ਼ੀਆ ਸਿਰੇ ਤੋਂ ਦੋ ਇੰਚ ਤੇ ਬਾਕੀ ਸਫ਼ੇ ਦੇ ਤਿੰਨੀ ਪਾਸੀਂ ਇਕ ਇਕ ਇੰਚ; ਹਾਸੀਏ ਤੇ ਦੋਹੀ ਪਾਸੀ ਇਕ ਸਤਰ ਕਾਲੀ ਤੇ ਦੋ ਸਤਰਾਂ ਲਾਲ ਸਿਆਹੀ ਦੀਆਂ, ਛੰਦਾਂ ਤੇ ਅਧਿਆਵਾਂ ਦੇ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।ਸਮਾਂ : ਕੱਤਕ ੨੪, ਸੰਮਤ ੧੮੯੬ ਬਿ.।ਲਿਖਾਰੀ : ਨਾਮਾਲੂਮ।ਆਰੰਭ: ਇਸ ਪੁਸਤਕ ਦੇ ਪਹਿਲੇ ੨੧ ਪੱਤਰੇ ਗੁੰਮ ਹਨ ਜਿਸ ਕਰਕੇ ਮੁੱਢਲਾ ਪਾਠ ਨਹੀਂ ਮਿਲਦਾ, ਤੇ ਇਹ ਪ੍ਰਤੀ ਪਹਿਲੇ ਅਧਿਆਇ ਦੇ ੬੮ਵੇਂ ਛੰਦ ਦੀ ਅੰਤਲੀ ਤੁਕ "ਪੁਰਾਨ ਮੈਂ ਹਰਿ ਗੁਰੁੰਡ ਅਵਤਾਰ" ਤੋਂ ਸ਼ੁਰੂ ਹੁੰਦੀ ਹੈ।ਅੰਤ :ਅਰ ਜਬ ਅੰਤ ਕਾਲ ਤਨ ਆਏ।ਆਤਮ ਤੱਤ ਪਰ ਰਹਉ ਸਮਾਏ। ਤਨ ਕੋ ਤਿਆਗ ਅਪਨ ਪੌ ਪਾਵ੍ਰੋਂ। ਵਿਸਨ ਸਰੂਪ ਵਿਖੇ ਮਿਲ ਜਾਵੇ॥੪੦॥ ਕਵਿਯੋਵਾਚ। ਰਾਗ ਸੂਹੇ ਬਿਲਾਵਲ। ਵਿਸਨ ਪੁਰਾਣ ਆਤਮਾ ਸਾਰ। ਆਤਮ ਪਰਮਾਨੰਦ ਰਾਇ ਨਿਜ, ਰੂਪ ਲਿਖਾ ਹਿਤ ਭਾਖਾਕਾਰ। ਸ੍ਰੀ ਬਿਸਨ ਭਗਵਾਨ ਬੰਦ ਪਦ, ਆਪਨ ਪੌ ਜਾਨਾ ਵਰ ਨਿਆਰ। ਸ੍ਰੀ ਸਤਿਗੁਰ ਪੁਨਿ ਸੰਤ ਕ੍ਰਿਪਾ ਤੇ ਕਰਿ ਪ੍ਰਸਾਦਿ ਤਿਹ ਆਗਿਆ ਧਾਰ। ਦੇਖ ਸੰਸਕ੍ਰਿਤ ਔਰ ਨਾਖ ਮਤਿ ਕਹਯੋ ਵਿਦਾਂਤ ਏਕ ਮਤਿਸਾਰ। ਸਮਤ ਬਿਕ੍ਰਮ ਸਹੰਸ ਅਸਟ ਸਤ, ਨਵ ਖਟ ਕਾਤਕ ਵਿਸੰਤ ਚਾਰ। ਪੂਰਨ ਭਯੋ ਦੀਪ ਮਾਲਾ ਦਿਨ, ਮਦ ਦੇਸ ਸਰ ਸੁਧਾ ਕਿਨਾਰ। ਉਤਮ ਸਿੰਘ ਬਦਤਿ ਸਭ ਸੰਤਨਿ, ਭੂਲ ਪਰੀ ਲੇ ਪਢਹੁ ਸੁਧਾਰ॥੪੧॥ ਇਤਿ ਸ੍ਰੀ ਵਿਸਨ ਆਤਮ ਪੁਰਾਣੇ ਪਰਾਸੁਰ ਮੈਤ੍ਰ ਸੰਬਾਦੇ ਮੈਤ੍ਰੇ ਆਤਮ ਗਿਆਨ ਪ੍ਰਾਪਤ ਸੰਤ ਉਤਮ ਸਿੰਘ ਕ੍ਰਿਤ ਭਾਖਾ ਸੈਂਤਾਲੀਸਵ ਧਿਆਇ ਸਂਪੂਰਣਮਸਤ ਸੁਭਮਸਤ॥੪੨॥ ਵਿਸਨੰ ਵਿਸਨੰ ਵਿਸਨਂ। ਵਿਸਨ।ਇਤਿ ਸ੍ਰੀ ਵਿਸਨ ਆਤਮ ਪੁਰਾਣ ਭਾਖਾ ਸੰਪੂਰਣਾਂਮਸਤੁ ਸੁਭਮਸਤ ਭੂਯਾਤ ਨਮ॥ ਸ੍ਰੀ ਵਿਸਨ ਦੇਵਾਯ ਨਮ:। ਪੜੰਤੇ ਸੁਣਤੇ ਮਮੋਛ ਲਹੰਤੇ॥੧॥ਇਸ ਹੱਥ-ਲਿਖਤ ਵਿਚ ਨੰਦਾਰੀ ਅੱਖਰ 'ਬ' ਜਾਂ 'ਬ' ਦੀ ਥਾਂਵੇਂ 'ਸ' ਦੀ ਵਰਤੋਂ ਹੋਈ ਹੈ ਜੋ ਖ਼ਾਸ ਕਰਕੇ ਵਿਚਾਰਨ ਜੋਗ ਹੈ, ਜਿਵੇਂ-ਵਿਸ਼ਨੂੰ ਨੂੰ ਵਿਸਨ, ਸ਼ਿਵ ਨੂੰ ਸਿਵ ਤੇ ਪ੍ਰਸ਼ਨ ਨੂੰ ਪ੍ਰਸਨ ਲਿਖਿਆ ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰਮੁਖੀ ਅੱਖਰਾਂ ਵਿਚ ਇਹ ਵਾਧਾ ਨਵਾਂ ਨਹੀਂ, ਸਗੋਂ ਬੜਾ ਪੁਰਾਣਾ ਹੈ। ਇਸੇ ਤਰ੍ਹਾਂ ਇਕ ਖ਼ਾਸ ਪ੍ਰਮਾਣ ਕਵੀ ਅਤ ਰਾਇ ਦੀ ਪੁਸਤਕ ਚਿਤ੍ਰ ਬਿਲਾਸ ਵਿਚੋਂ ਵੀ ਮਿਲਦਾ ਹੈ। ਸੰਨ ੧੮੬੦-੬੫ ਤੋਂ ਪਿਛੋਂ ਜਦ ਗੁਰਮੁਖੀ ਪੁਸਤਕਾਂ ਪੱਥਰ ਦੇ ਛਾਪੇ ਵਿਚ ਛਪਣ ਲੱਗੀਆਂ ਤਾਂ ਨਾਗਰੀ ਦੇ ਮੁਕਾਬਲੇ ਤੇ ਅਜਿਹੇ ਅੱਖਰਾਂ ਦੀ ਵਰਤੋਂ ਬਾਬਾ ਸਾਧੂ ਸਿੰਘ ਜੀ ਨਿਰਮਲੇ ਤੇ ਪੰਡਿਤ ਤਾਰਾ ਸਿੰਘ ਨਰੋਤਮ ਨੇ ਕੀਤੀ ਸੀ । ਸਰਦਾਰ ਕਾਨ ਸਿੰਘ ਜੀ ਨਾਭਾ ਅਜਿਹੇ ਗੁਰਮੁਖੀ ਅੱਖਰਾਂ ਦੀ ਵਰਤੋਂ ਕਰਨ ਵਾਲੇ ਸਭ ਤੋਂ ਪਿਛਲੇ ਲਿਖਾਰੀ ਸਨ। ਸਬੂਤ ਲਈ ਦੇਖੋ, ਗੁਰਮਤ ਸਿਖਯਾ ਸੁਧਾਕਰ (ਬਾਬਾ ਸਾਧੂ ਸਿੰਘ), ਸ੍ਰੀ ਗੁਰੂ ਗਿਰਾਰਥ ਕੇਸ (ਪੰਡਿਤ ਤਾਰਾ ਸਿੰਘ) ਅਤੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼