ਹੱਥ ਲਿਖਤ ਨੰਬਰ 253

ਨਾਂ : ਸਾਖੀਆਂ ਦਸਾਂ ਪਾਤਸ਼ਾਹੀਆਂ ਦੀਆਂ ਤੇ ਹੋਰ ਰਚਨਾਵਾਂ
(ੳ) ਸਾਖੀਆਂ ਦਸਾਂ ਪਾਤਸ਼ਾਹੀਆਂ ਦੀਆਂ
(ਅ) ਹੋਰ ਸਾਖੀਆਂ
(ੲ) ਵਿਚਾਰ ਮਾਲਾ (ਕ੍ਰਿਤ ਅਨਾਥ ਪੁਰੀ)
(ਸ) ਛਪੈ ਰੱਜਬ ਜੀ ਕੇ
(ਹ) ਆਰਤਾ ਗੁਰੂ ਜੀ ਕਾ
(ਕ) ਕਥਾ ਸਤਜੁਗ ਕੀ
(ਖ) ਗੋਸ਼ਟਿ ਮੱਕੇ ਮਦੀਨੇ ਕੀ
(ਗ) ਪੋਥੀ ਸ਼ਰਧਾ ਪੂਰਨ
ਲੇਖਕ : ਸੇਵਾ ਦਾਸ, ਅੱਡਣ ਸ਼ਾਹੀ।
ਵੇਰਵਾ : ਪੱਤਰੇ ੨੧੬; ਹੋਰ ਸਾਖੀਆਂ, ਰੱਜਬ ਦੇ ਸਵੈਯੇ ਆਦਿ ਪੱਤਰਾ ੨੧੭ ਤੋਂ ੫੦੬ ਤਕ: ਪ੍ਰਤੀ ਸਫ਼ਾ ੭ ਸਤਰਾਂ; ਕਾਗ਼ਜ਼ ਸਿਆਲਕੋਟੀ; ਲਿਖਤ ਸਾਫ਼ ਅਤੇ ਸ਼ੁੱਧ ਲਗਭਗ ਹਰੇਕ ਸਫ਼ੇ ਉਤੇ ਤਿੰਨ ਤਿੰਨ ਸਤਰਾਂ ਲਾਲ ਸਿਆਹੀ ਨਾਲ ਅੰਕਿਤ; ਹਾਸ਼ੀਆ ਸੋਹਣਾ ਰੰਗੀਨ ਲਕੀਰਾਂ ਵਾਲਾ: ਪੱਤਰੇ ਭੂਰੇ ਹੋਣ ਕਰਕੇ ਕਈ ਥਾਵੇਂ ਨਵਾਂ ਕਾਗ਼ਜ਼ ਜੋੜ ਕੇ ਮੁਰੰਮਤ ਕੀਤੀ ਹੋਈ; ਜਿਲਦ ਸ਼ਿਕਸਤਾ ਜਿਸ ਕਰਕੇ ਕਈ ਥਾਵੀਂ ਕਾਗ਼ਜ਼ ਨਿਕਲੇ ਹੋਏ; ਪੱਤਰਾ ਨੰ. ੨੧੩, ੨੧੬ ਤੇ ੨੧੮ ਹਰੇ ਰੰਗ ਦਾ ਜੋ ਨੁੱਕਰਾਂ ਭਰਨ ਕਰ ਕੇ ਨਵੇਂ ਸਿਰਿਓਂ ਮੁਰੰਮਤ ਕੀਤਾ ਹੋਇਆ ਹੈ।
ਸਮਾਂ: ਸੰਮਤ ੧੮੯੦ ਬਿ.।
ਲਿਖਾਰੀ : ਨਾਮਾਲੂਮ।
ਸਥਾਨ : ਸ੍ਰੀ ਅੰਮ੍ਰਿਤਸਰ
ਆਰੰਭ : (੬ ਪੱਤਰਿਆਂ ਦੇ ਤਤਕਰੇ ਤੋਂ ਬਾਅਦ) ੴ ਸਤਿਗੁਰ ਪ੍ਰਸਾਦਿ। ਸਾਖੀਆਂ ਦਸਾਂ ਪਾਤਿਸ਼ਾਹੀਆਂ ਕੀਆਂ। ਪ੍ਰਿਥਮੇ ਦਸਾਂ ਮਹਲਾਂ ਕੇ ਨਾਮ ਲਿਖੇ. (ਪੱਤਰਾ ੴ)
ਫੇਰ ਦਸਾਂ ਮਹਲਾਂ ਕੀ ਉਸਤਤਿ ਕੇ ਸਲੋਕ ਲਿਖੇ॥ ਸਲੋਕੁ॥ ਸਤਿਖੰਡ ਸਤਿਗੁਰ ਬਸੈ ਸੁਧ ਸਾਂਤਕੀ ਦੇਸ।......
ਅੰਤ : ਸ੍ਰੀ ਭਗਵਾਨ ਜੀ ਸ੍ਰੀ ਗੁਰੂ ਜੀ ਨੇ ਕਿਰਪਾ ਕੀਤੀ ਹੈ। ਮੰਨਣਾ।.. ..ਪੋਥੀ ਸੰਪੂਰਨ ਹੋਈ। ਸਤਿਗੁਰੂ ਦੇ ਪ੍ਰਸਨਾਂ ਨਾਲ ਵਿਚਿ, ਮਾਘ ਦੀ ੫ ਬੁਧਵਾਰ, ਸੰਮਤ ਅਠਾਰਾ ਸੈ ਨਬੇ॥ ੧੮੯੦॥ ਸਤਿ ਕਰ ਅੰਮ੍ਰਿਤਸਰ ਜੀ (ਪੱਤਰਾ ੫੦੬)