ਹੱਥ ਲਿਖਤ ਨੰਬਰ 238

ਸ੍ਰੀ ਰਾਮ ਨਾਮ ਪ੍ਰਤਾਪ ਪ੍ਰਕਾਸ਼
ਲੇਖਕ : ਸ੍ਰੀ ਯੁਗਲਾਨਨਯ ਸਰਣ।
ਵੇਰਵਾ: ਪੱਤਰੇ ੯੬: ਪ੍ਰਤੀ ਸਫਾ ੨੧ ਸਤਰਾਂ: ਕਾਗਜ ਸਿਆਲਕੋਟੀ; ਲਿਖਤ ਸਿੱਧੀ ਸਾਦੀ: ਕਈ ਥਾਂਵੇਂ ਸਿਰਲੇਖ, ਅੰਕ ਆਦਿ ਲਾਲ ਸਿਆਹੀ ਨਾਲ ਲਿਖੇ ਹੋਏ: ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ ਕਾਗਜ਼ ਸਿੱਲਾ ਹੋਣ ਕਰਕੇ ਕਈ ਥਾਵੇਂ ਲਾਲ-ਕਾਲੀ ਸਿਆਹੀ ਦੇ ਨਿਸ਼ਾਨ ਆਰ-ਪਾਰ ਦਿਆਈ ਦਿੰਦੇ ਹਨ। ਕੁਲ ਪ੍ਰਮੋਦ ਅਥਵਾ ਅਧਿਆਇ ਇਸ ਪੁਸਤਕ ਦੇ ੧੦ ਹਨ ਤੇ ਇਸ ਦੇ ਅੰਤ ਵਿਚ ਭਾਵ ਰਸਾਮਿ (ਗੁਲਾਬ ਸਿੰਘ) ਤੇ ਤਮਾਕੂ ਨਖੇਧ (ਮਹਿਤਾਬ ਸਿੰਘ) ਦੋ ਪੁਸਤਕਾਂ ਹੋਰ ਸਮਾਲ ਹਨ।
ਸਮਾਂ : ਲਗਭਗ ੧੦੦ ਕੁ ਸਾਲ ਪੁਰਾਣੀ ਲਿਖਤ ਹੈ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਰਾਮਾਯ ਨਮ:॥ ਦੋਹਰਾ॥
ਸ੍ਰੀ ਰਘੁਬਰ ਮੰਗਲ ਕਰਨ ਸ੍ਰੀ ਗੁਰ ਕ੍ਰਿਪਾ, ਨਿਧਾਨ।
ਸੰਤ ਸਿਰੋਮਣਿ ਬੰਦ ਸਬ, ਬਰਨੋ ਰਹਸਯ ਪ੍ਰਧਾਨ ॥੧॥
ਨਾਮ ਪ੍ਰਤਾਪ ਪ੍ਰਕਾਸ਼ ਸ਼ੁਭ, ਨਾਮ ਗ੍ਰੰਥ ਰਮਨੀਯ ।
ਨਾਨਾ ਮਤ ਇਕ ਠੋਰ ਮਹਿ, ਬਿਰਚੋਂ ਮਤ ਕਮਨੀਯ॥੨॥ (ਪਤਰਾ ੧)
ਅੰਤ : ਸ੍ਰੀ ਰਾਮੂ ਨਾਮ ਨਿਸਚੇ ਕਰਿ ਕੇ ਪਰਮ ਤਤ ਸਰੂਪ ਹੈ। ਸ੍ਰੀ ਰਾਮ ਨਾਮ ਹੀ ਤਾਰਕ ਬ੍ਰਹਮ ਹੈ॥ ੧੮॥
ਇਤਿ ਸ੍ਰੀ ਰਾਮ ਨਾਮ ਪ੍ਰਕਾਸ਼ ਪ੍ਰਮੋਦ ਨਿਵਾਸੇ ਸ੍ਰੀ ਯੁਗਲਾਨਨਯ ਸਰੇਨ ਸੰਗ੍ਰੀਤੇ
ਸੁਤੀ ਬਾਕਯ ਪ੍ਰਮਾਣ ਨਿਰੂਪਣੇ ਨਾਮ ਦਸਮੋ ਪ੍ਰਮੋਦ ॥੧੦॥ ਦੋਹਰਾ॥
ਸ੍ਵਣ ਕੀਰਤਨ ਰਾਮ ਕੋ ਸਮਰਣ ਸੇਵਾ ਪਾਇ॥
ਅਰਚਨ ਬੇਦਨ ਸਖਾ ਪ੍ਰਭ ਦਾਸ ਨਿਵੇਦਨ ਕਾਇ॥ (ਪਤਰਾ 96)