ਹੱਥ ਲਿਖਤ ਨੰਬਰ-6

ਗੋਸਟਿ ਮੱਕੇ ਵ ਮਦੀਨੇ ਦੀ (ਨਾਮੁਕੰਮਲ)
ਲੇਖਕ : ਨਾਮਾਲੂਮ।
ਵੇਰਵਾ : ਪੱਤਰੇ ੮੨; ਪ੍ਰਤੀ ਸਫ਼ਾ ਔਸਤ ੧੫ ਸਤਰਾਂ ਲਿਖਤ ਪ੍ਰਾਚੀਨ; ਹਾਸ਼ੀਆ ਇਕ ਨੀਲੀ ਤੇ ਦੁਪਾਸੀ ਦੋ ਦੋ ਲਾਲ ਲਕੀਰਾਂ ਵਾਲਾ; ਹਾਸੀਆਂ ਇਕ ਇਕ ਇੰਚ; ਕਈ ਥਾਂਵੀਂ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ: ਮਾਘ ਵਦੀ ੯, ਸੰਮਤ ੧੭੮੮ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ਨਾਮੁਕੰਮਲ ਹੋਣ ਕਰਕੇ ਪੱਤਰਾ ੧੫ ਤੋਂ ਪਾਠ ਇਹ ਹੈ—
ਬੰਦੇ ਪਾਈਅਨਿ ਨਿਤ ਨਿਤੇ ਸਹਿਨ ਅਜਾਬਿ।
ਅਜਰਾਈਲ ਫਰੇਸਤਾ ਫਿਰਿ ਆਖਰ ਕਰੇ ਖਰਾਬਿ।
ਸ਼ਰਾ ਸਰਾਬੁ ਹਰਾਮ ਹੈ ਬੋਜਾ ਭੰਗ ਗੁਨਾਹਿ।
ਜੋ ਜੀਵਣਿ ਸਾਮਤਿ ਨਫਸ ਦੀ, ਪਾਸਨਿ ਕੁਲ ਸਜਾਇ॥
ਅੰਤ :ਇਸ ਆਖਰਿ ਜਮਾਨਿ ਵਿਚ, ਨਾਨਕ ਵਡਾ ਫਕੀਰੁ।
ਮੀਰਾਂ ਦੇ ਸਿਰ ਮੀਰ ਹੈ, ਪੀਰਾਂ ਦੇ ਸਿਰ ਪੀਰੁ ॥
ਆਖਿਉਸੁ ਮੁਹੋ ਕਲਾਮ ਜੋ, ਸੋ ਡਿਤੀ ਸੁ ਡਿਖਾਇ॥
ਤੁਸੀ ਜਾਣਿਹੋ ਹੋਰ ਕੁਛ, ਅਸਾ ਬੁਝਿਆ ਖੁਦਿ ਖੁਦਾਇ॥
ਆਕਾਸਾ ਆਕਾਸ ਲਖਿ, ਪਾਤਾਲਾ ਪਾਤਾਲ।
ਡਿਠੇ ਇਕ ਸੇ ਪਲਕ ਵਿਚ, ਹਉ ਭੀ ਜੁਲ ਕੇ ਨਾਲਿ॥
ਹੇਠ ਕਈ ਪਤਾਲਿ ਤੇ ਮਿਲੀ ਕੜਾਹੀ ਆਇ।
ਸਾਰੀ ਮਜਲਸਿ ਅੰਦਰੇ ਡਿਤਮੁ ਕੜਾਹੁ ਡਿਖਾਇ।
ਸਭੇ ਗਏ ਹੈਰਾਨੁ ਹੋਇ, ਨਾਨਕੁ ਵਡਾ ਫਕੀਰੁ।
ਇਕੇ ਤਾ ਖੁਦਿ ਖੁਦਾਇ ਹੈ, ਕਹਿ ਨ ਸਕੇ ਤਦਬੀਰ॥
ਸਭ ਕਦਮੀ ਢਹਿ ਪਏ, ਮਨਿ ਵਿਚਿ ਬਹੁ ਡਰੁ ਖਾਇ॥
ਅਜੀ ਕਾਈ ਨਿਸ਼ਾਨੀ ਰਖੀਐ, ਮਕਾ ਭਿਸਤਿ ਕਰਾਇ॥
ਬਾਬੇ ਕਉਸਿ ਉਤਾਰੀ ਪਾਉ ਤੇ, ਰਖੀ ਨਿਸਾਨੀ ਏਹੁ ।
ਜੋ ਕਰੇਗਾ ਜਾਰਤਿ ਕਉਸਿ ਦੀ, ਫੇਰਿ ਨ ਜਨਮੁ ਧਰੇਹੁ ॥੧੬੭ ॥
ਗੋਸਟਿ ਸੰਪੂਰਨ ਲਿਖੀ ਸੰਮਤੁ ੧੭੮੮ ਮਿਤੀ ਮਾਘਿ ਵਦੀ ਨਉਮੀ॥੯॥ ਵਾਰਿ
ਸੁਕਾਰ ਵਖਤ ਸਾਮ॥ ਮੁਆਫਕ ਤਾਰੀਖ ਇਕੀਸਵੀ॥ ੨੧॥ ਮਾਹ ਰਜਬਿ ਸੰਨਿ
ਪੰਦਾਂ ਮਹੰਮਦ ਸਾਹੀ ਸਹਿਰੰਦ ਵਿਚ ਫਰਮਾਇਸ ਲਾਲਾ ਗੁਲਾਬ ਰਾਇ ਜੀ ਦੀ।