ਹੱਥ ਲਿਖਤ ਨੰਬਰ 282 ਨਾਂ : ਹਕਾਯਤਾਂ ਲੁਕਮਾਨ ਕੀਆਂਲੇਖਕ : ਨਾਮਾਲੂਮ।ਪੱਤਰੇ: 33;ਵੇਰਵਾ : ਕਾਗ਼ਜ਼ ਵਿਲਾਇਤੀ, ਸਿਆਹੀ ਕਾਲੀ, ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ, ਲਿਖਤ ਸਿੱਧੀ ਸਾਦੀ, ਜੋ ਕਿਤੇ ਬਾਰੀਕ ਤੇ ਕਿਤੇ ਮੋਟੀ ਹੈ ਤੇ ਕਈ ਥਾਵੇਂ ਉਰਦੂ ਦੇ ਫ਼ਿਕਰੇ ਵੀ ਹਨ, ਪੁਸਤਕ ਬਗ਼ੈਰ ਜਿਲਦ ਸਾਦੀ ਕਾਪੀ ਦੀ ਸ਼ਕਲ ਵਿਚ ਹੈ।ਸਮਾਂ : ਸੱਠ-ਸੱਤਰ ਸਾਲ ਪੁਰਾਣੀ ਲਿਖਤ ਜਾਪਦੀ ਹੈ।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਨਾਮ। ਕਹਾਨੀਆਂ ਹਕਾਯਤ ਲੁਕਮਾਨ ਕੀਆਂ। ਖੁਲਾਸਾ ਦਫਤਰ ਹਿਕਮਤ 1। ਏਕ ਲੂਮੜੀ ਅੰਗੂਰ ਕੇ ਬਾਗ਼ ਮੈਂ ਬੜੀ ਗਈ। ਬਹੁਤ ਯਤਨ ਕੀਆ ਪਰ ਅੰਗੂਰ ਕੇ ਕੁਛੇ ਤਕ ਹਾਥ ਨਾ ਪਹੁਚਾ ਤੋਂ ਬੋਲੀ : "ਬਸ ਅਬ ਜਾਨੇ ਦੋ ਅੰਗੂਰ ਤੋਂ ਖਟੇ ਹੈਂ।ਦਾਖੇ ਹੱਥ ਨੇ ਉਪੜੇ ਬੂ ਕੌੜੀ " ...(ਪੱਤਰਾ )ਅੰਤ .. ਜੇ ਕੋਈ ਬਿਨਾ ਬੁਲਾਏ ਜਾਤਾ ਹੈ ਉਸ ਕਾ ਐਸਾ ਹੀ ਹਾਲ ਹੋਤਾ ਹੈ ਜੋ ਉਸ ਕੁਕਰ ਕਾ ਹੂਆ 113॥ (ਪੱਤਰਾ 30)ਇਸ ਤੋਂ ਅੱਗੇ ਇਸੇ ਪੱਤਰੇ ਦੇ ਦੂਜੇ ਪਾਸੇ ਤੇ ਪੱਤਰਾ 31 'ੳ' ਪਰ ਗੁਰਬਾਣੀ ਦੀਆਂ ਚੋਣਵੀਆਂ ਤੁਕਾਂ ਦਰਜ ਹਨ ਤੇ ਫੇਰ ਪੱਤਰਾ 32-33 ਪਰ ਬਾਬਾ ਉਦੇ ਸਿੰਘ ਜੀ ਬੇਦੀ ‘ਕਪੂਰਥਲਾ' ਦੇ ਇਕ ਵਯਾਖਯਾਨ ਦੀ ਨਕਲ ਹੈ, ਜੋ ਉਸ ਨੇ 14 ਫੱਗਣ ਸੰਮਤ 1940 ਬਿ. ਨੂੰ ਜਾਲੰਧਰ ਸ. ਬਿਕ੍ਰਮ ਸਿੰਘ ਦੀ ਹਵੇਲੀ ਵਿਚ, ਸ੍ਰੀ ਗੁਰੂ ਸਿੰਘ ਸਭਾ ਦੇ ਇਕੱਠ ਵਿਚ ਦਿੱਤਾ ਸੀ।