ਹੱਥ ਲਿਖਤ ਨੰਬਰ 135 ਬਿਹੰਗਮ ਬਾਣੀ ਤੇ ਹੋਰ ਰਚਨਾਵਾਂ(ੳ) ਬਿਹੰਗਮ ਬਾਣੀ(ਅ) ਗਿਆਨ ਸੁਰੋਦੈ(ੲ) ਸਲੋਕ ਭਗਤ ਬਜੀਦ ਕੇ(ਸ) ਪਰੀਛਾ ਗੁਰੂ ਗੋਬਿੰਦ ਸਿੰਘ ਜੀ ਜੀਲੇਖਕ : ਵਿਭਿੰਨਪਹਿਲੇ ਤੇ ਆਖਰੀ ਪੱਤਰੇ ਗੁੰਮ ਹਨ ਜਿਸ ਕਾਰਨ ਪੁਸਤਕ ਅਧੂਰੀ ਹੈ।(ੳ) ਬਿਹੰਗਮ ਬਾਣੀਆਦਿ : .ਰੁ ॥ ਤਾ ਸਿਖ ਕਹਾ ਭਲੀ ਬਾਤ ਜੀ ਅਰਦਾਸ ਦੀਜੀਐ॥ (ਪੱਤਰਾ 76)ਅੰਤ: ਸੋਰਠਾ॥ ਸਤਿਗੁਰ ਸਰਨੀ ਆਉ, ਜੇ ਤੂ ਚਾਹਤ ਕਾਜ ਕਉ । ਗੋਬਿੰਦ ਮੰਤ ਕਮਾਉ, ਗੋਇ ਹੈ ਕਾਰਜ ਸਹੀ ਸਤਿ ॥ ੧੫॥ ਦੋਹਰਾ । ਕਾਰਜ ਤੇਰਾ ਸਫਲੁ ਹੈ, ਜਸ ਸੋਭਾ ਗੁਣ ਗਾਉ। ਸਿਰਜਨ ਹਾਰਾ ਸਿਮਰੀਐ, ਮਿਟੈ ਕਸਟ ਦੁਖ ਜਾਇ॥੧੬॥੪੭ ਪ੍ਰੀਛਾ ਸੰਪੂਰਨੇ॥ਇਸ ਤੋਂ ਅੱਗੇ ਇਸ ਜਿਲਦ ਵਿਚ ਪੱਤਰਾ ੨੧੭ ਤੋਂ ੨੩੫ ਤੱਕ ਕਵੀ ਸੈਨਾਪਤਿ ਕ੍ਰਿਤ ਗੁਰ ਸ਼ੋਭਾ ਗ੍ਰੰਥ ਦੇ ੨੦ਵੇਂ ਅਧਿਆਏ ਦੇ ਪੱਤਰੇ ਹਨ। ਉਪਰੰਤ ਇਸ ਤੋਂ ਦਸਮ ਗ੍ਰੰਥ ਤੇ ੩੩ ਸਵੈਯਾਂ ਵਿਚੋਂ ਇੱਕ ਪਹਿਲਾ ਸਵੈਯਾ ਹੈ।