ਹੱਥ ਲਿਖਤ ਨੰਬਰ 147 ਮੁਕਤ ਮਾਰਗ ਗ੍ਰੰਥਲੇਖਕ : ਸ੍ਰੀ ਗੁਰੂ ਗੋਬਿੰਦ ਜੀ।ਵੇਰਵਾ : ਪੱਤਰੇ ੮੫: ਪ੍ਰਤੀ ਸਫ਼ਾ ੨੦-੨੧ ਸਤਰਾਂ: ਕਾਗ਼ਜ਼ ਦੇਸੀ ਮੋਟਾ ਸਿਆਹੀ ਕਾਲੀ; ਲਿਖਤ ਸਿੱਧੀ ਸਾਦੀ ਜੋ ਕਿਤੇ ਕਿਤੇ ਅਸ਼ੁੱਧ ਹੈ; ਹਾਸ਼ੀਆ ਸਾਦਾ ਬਿਨਾਂ ਲਕੀਰਾਂਦੇ।ਸਮਾਂ : ਨਿਸ਼ਚਿਤ ਨਹੀਂ।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਨਾਮੁ .ਜਪੁ। ਅਥ ਮੁਕਤ ਮਾਰਗ ਗ੍ਰੰਥ ਲਿਖਯਤੇ ਪਾਤਸਾਹੀ ੧੦। ਏਕ ਸਮੈ ਸ੍ਰੀ ਗੁਰੂ ਜੀ ਕੇ ਪਾਸ ਸਿਖ ਸਰਬਤ ਬੇਨਤੀ ਕਰਤ ਭਏ ਅਵਚਲਾ ਨਗਰ ਬੀਚ, ਜੋ ਹੇ ਸਤਿਗੁਰੂ ਜੀ! ਵੈ ਹਮ ਕੋ ਸਭ ਬਿਧ ਕਹੋ ਜੋ ਇਸ ਜੀਵ ਕੋ ਸੰਸਾਰ ਸਾਗਰ ਤਰਣ ਦਾ ਕੋਣ ਜਤਨ ਹੈ, ਜਿਸ ਪ੍ਰਕਾਰ ਕਰਮ ਕਰੋ।ਅੰਤ : ਸਾਰੰਗ ਮ: ੫ ਮਾਖੀ ਰਾਮ ਕੀ ਤੂ ਮਾਖੀ। ਮਖੀਰ ਲੜੇ ਤੇ ਮਛਰ ਲੜੇ ਤੇ ਪੜੈਂ ਜੋ ਬਿਖ ਹਰਨ ਸਬਦ ਹੈਂ ਤਿਨੋਂ ਕਾ ਪਾਠ ਪੰਜ ਸਿਖਾਂ ਕੋਲੋਂ ਕਰਾਵੈ। (ਪੱਤਰਾ ੮੪)ਇਸ ਤੋਂ ਅੱਗੇ ਪੱਤਰਾ ੮੪ ਤੇ ੮੫ ਪਤ ਦੇ ਛੰਦ, ਇਕ ਛਪਯ ਤੇ ਇਕ ਕਬਿੱਤ ਹਨ। ਅੰਤਲਾ ਕਬਿੱਤ ਕਵੀ ਸ਼ਿਵ ਲਾਲ ਦਾ ਹੈ'ਦਿਨ ਹੂੰ ਕੇ ਫੇਰ ਤੇ ਸੁਮੇਰ ਹੋਤ ਮਾਟੀ ਕੇ।