ਹੱਥ ਲਿਖਤ ਨੰਬਰ 195

ਬਚਨ ਮਾਲਾ (ਗੁਲਾਬ ਬਾਗ ਆਦਿ)
(ੳ) ਬਚਨਮਾਲਾ
(ਅ)ਗੁਲਾਬ ਬਾਗ
(ੲ) ਗੁਲਾਬ ਛਟੀ
(ਸ) ਅਵਧੁਤ ਵਾਕ
(ਹ) ਫਕਰਨਾਮਾ)
(ਕ) ਸ੍ਰੀ ਮਾਤ੍ਰਾ)
(ਖ) ਸੁਧਾ ਸਮੁੰਦ)
(ਗ) ਮੌਜ ਬਿਲਾਸ)
(ਘ) ਅਵਧੂਤ ਤੋਰਾ)

ਲੇਖਕ : ਗੁਲਾਬ ਦਾਸ।
ਵੇਰਵਾ : ਪੱਤਰੇ ਬਚਨ ਮਾਲਾ ੭, ਗੁਲਾਬ ਬਾਗ ੨੫, ਗੁਲਾਬ ਛਟੀ ੧੮, ਅਵਧੂਤ ਵਾਕ ੭, ਫ਼ਕਰ ਨਾਮਾ ੩, ਸ੍ਰੀ ਮਾਤਾ ੬, ਸੁਧਾ ਸਮੁੰਦ ੪੪, ਮੋਜ ਬਿਲਾਸ ੬੫, ਅਵਧੂਤ ਤੋਰਾ ੨੨, ਕੁਲ ਜੋੜ ੧੯੭; ਪ੍ਰਤੀ ਸਫ਼ਾ ੧੩ ਸਤਰਾਂ: ਕਾਗਜ਼ ਦੇਸੀ: ਲਿਖਤ ਸਿੱਧੀ ਸਾਦੀ ਹਾਸ਼ੀਆ ਸਾਦਾ ਲਕੀਰਾਂ ਵਾਲਾ: ਮੌਜ ਬਿਲਾਸ ਤੋਂ ਲੈ ਕੇ ਬਕੀ ਸਾਰੇ ਸਫ਼ਿਆਂ ਤੇ ਹਾਸ਼ੀਆ ਰੰਗੀਨ ਸਾਦੀਆਂ ਲਕੀਰਾਂ ਵਾਲਾ; ਇਹ ਪੁਸਤਕ ਅਜੇ ਤਕ ਕਿਤੇ ਛਪੀ ਨਹੀਂ, ਜਿਸ ਕਰਕੇ ਦੁਰਲੱਭ ਹੈ।