ਹੱਥ ਲਿਖਤ ਨੰਬਰ 105

(ੳ) ਹਨੂਮਾਨ ਨਾਟਕ
(ਅ) ਚਣਾਕਾ ਸ਼ਾਸਤ੍ਰ ਰਾਜਨੀਤ
ਲੇਖਕ : ਕਵੀ ਹਿਰਦੇ ਰਾਮ, ਭੱਲਾ।
ਵੇਰਵਾ : ਪੱਤਰੇ ੨੯੦: ਪ੍ਰਤੀ ਸਫ਼ਾ ੧੧ ਸਤਰਾਂ: ਪ੍ਰਾਚੀਨ ਲਿਖਤ, ਕਾਗ਼ਜ਼ ਦੇਸੀ: ਹਾਸ਼ੀਆ ਲਕੀਰਾਂ ਵਾਲਾ; ਅੰਕ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ: ਸੰਮਤ 1915 ਬਿ.।
ਲਿਖਾਰੀ : ਸੇਵਾ ਸਿੰਘ।
ਆਰੰਭ : ੴ ਸਤਿਗੁਰ ਪ੍ਰਸਾਦਿ ॥ ਅਥ ਹਨੂਮਾਨ ਨਾਟਕ ਕ੍ਰਿਤ ਕਵਿ ਹਿਰਦੇ ਰਾਮ ਭੱਲਾ॥
ਕਬਿੱਤੁ॥ ਤੀਨੇ ਲੋਕ ਪਤਿ ਪ੍ਰਾਨਪਤਿ ਪ੍ਰੀਤ ਹੀ ਸੋ ਰਤਿ ...
ਅੰਤ :ਸੰਮਤ ਬਿਕ੍ਰਮ ਨਿਪਤਿ ਸਹਸ ਖਟ ਸਤ ਅਸੀ ਬਰ।
ਚੇਤ ਚਾਦਨੀ ਦੂਜ, ਛਤ੍ਰ ਜਹਾਂਗੀਰ ਸੁਭਟ ਪਰੁ।
ਸੁਭ ਲਛਨ ਦਛਨ ਸੁ ਦੇਸ, ਕਵਿ ਰਾਮ ਬਿਰੱਛਨ।
ਕ੍ਰਿਸਨ ਦਾਸ ਤਨ ਕੁਲ ਪ੍ਰਕਾਸ, ਜਸ ਦੀਪ ਕਰਛਨ।
ਰਘੁਪਤਿ ਚਰਿਤ੍ਰ ਤਿਨ ਜਥਾ ਮਤਿ, ਪ੍ਰਗਟ ਕਹਿਓ ਸੁਭ ਲਗਨ ਗਣ।
ਦੈ ਭਗਤਿ ਦਾਨ ਨਿਰਭੈ ਕਰਹੁ, ਜੈ ਰਘਪਤਿ ਰਘੁਬੰਸ ਮਣ॥੧੪੨॥
ਇਤਿ ਸ੍ਰੀ ਰਾਮ ਗੀਤੇ ਰਾਮ ਚੰਦ੍ਰ ਘਰੁ ਆਯਬੋ ਨਾਮ ਚਤਰਦਸੋ ਧਿਆਇ ਸਮਾਪਤੰ ॥੧੪॥
ਲਿਖਤ ਸੰਮਤ ਸਹੰਸ ਦਸ, ਨਵ ਉਪਰ ਦਸ ਚਾਰ।
ਹਾੜ ਵਦੀ ਦਸ ਵਾਰ ਸਨਿ, ਸੇਵਾ ਸਿੰਘ ਲਿਖਾਰ ॥ ਭੁਲ ਚੂਕ ਬਖਸਣੀ॥