ਹੱਥ ਲਿਖਤ ਨੰਬਰ 94

ਵਿਚਾਰ ਮਾਲਾ
ਲੇਖਕ : ਅਨਾਥ ਪੁਰੀ ।
ਵੇਰਵਾ : ਪੱਤਰੇ ੪੪; ਪ੍ਰਤੀ ਸਫ਼ਾ ਸਤਰਾਂ ਦੀ ਔਸਤ ੭, ਹਾਸ਼ੀਆ ।" × : ਛੰਦ-ਅੰਕ ਤੇ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ, ਤੇ ਹਾਸ਼ੀਆ ਲਕੀਰਾਂ ਵਾਲਾ।
ਸਮਾਂ: ਮਾਘ, ਸੰਮਤ ੧੭੨੬ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਅਥ ਸ੍ਰੀ ਵਿਚਾਰ ਮਾਲਾ ਅਨਾਥ ਪੁਰੀ ਕ੍ਰਿਤ ਲਿਖਯਤੇ। ਦੋਹਰਾ।
ਨਮੋ ਨਮੋ ਸ੍ਰੀ ਰਾਮ ਜੂ, ਸਤਿ ਚਿਤ ਆਨੰਦ ਰੂਪ।
ਜਿਹ ਜਾਨੇ ਸ੍ਰੀ ਰਾਮ ਜੂ, ਸਤਿ ਚਿਤ ਆਨੰਦ ਰੂਪ।
ਜਿਹ ਜਾਨੇ ਜਗ ਸ੍ਵਪਨਵਤ, ਨਾਸੈ ਕ੍ਰਮ ਤਮ ਕੂਪ॥੧॥
ਰਾਮ ਮਯਾ ਸਤਿਗੁਰ ਦਯਾ, ਸਾਧ ਸੰਗ ਜਥ ਹੋਇ।
ਤਬ ਪ੍ਰਾਨੀ ਜਾਨੈ ਕਛੁ ਰਹਯੋ ਬਿਖੈ ਰਾਮ ਤੋਇ॥
ਅੰਤ : ਗੀਤਾ ਭਾਰਤ ਕੋ ਮਤੇ ਏਕਾਦਸ ਕੀ ਜੁਗਤਿ ॥
ਅਸਦਾਵਕ ਵਸਿਸਟ ਮੁਨਿ ਕਛੁਕ ਆਪਨੀ ਉਕਤਿ॥੧੩॥
ਇਤਿ ਸ੍ਰੀ ਵਿਚਾਰਮਾਲਾ ਆਤਮਵਾਨ ਕੀ ਥਿਤ ਅਸਟਮੇ ਬਿਸ੍ਰਾਮ ਵਿਚਾਰ ਮਾਨ ਸੰਪੂਰਨੰ॥ ਇਹ ਕਈ ਵਾਰ ਗੁਰਮੁਖੀ, ਦੇ ਦੇਵਨਾਗਰੀ ਤੇ ਫਾਰਸੀ ਲਿਪੀ ਵਿਚ ਛਪ ਚੁੱਕੀ ਹੈ।