ਹੱਥ ਲਿਖਤ ਨੰਬਰ 77

ਦਸ ਗ੍ਰੰਥੀ
ਲੇਖਕ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਦਿ।
ਵੇਰਵਾ : ਪੱਤਰੇ ੩੩੬; ਪ੍ਰਤੀ ਸਫ਼ਾ ਸਤਰਾਂ ਦੀ ਔਸਤ ੭; ਕਾਗ਼ਜ਼ ਦੇਸੀ; ਲਿਖਤ ਪੁਰਾਣੀ; ਵਿਸ਼ਾਮ-ਚਿੰਨ੍ਹ, ਅੰਕ ਤੇ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ਈਆ ਰੰਗੀਨ ਲਾਕੀਰਾਂ ਵਾਲਾ ਪੌਣਾ ਪੌਣਾ ਇੰਚ।
ਸਮਾਂ : ੧੮ਵੀਂ ਸਦੀ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਜਾਪੁ॥ ਸ੍ਰੀ ਮੁਖ ਵਾਕ ਪਾਤਿਸਾਹੀ॥੧੦॥
ਛਪੈ ਛੰਦ॥ ਤਵ ਪ੍ਰਸਾਦਿ। ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ
ਜਿਹ॥ ਰੂਪ ਰੰਗ ਅਰੁ ਰੇਖ ਭੇਖ ਕੌਊ ਨ ਕਹਿ ਸਕਤਿ ਕਿਹ। ਅਚਲ ਮੂਰਤਿ
ਅਨਭਉ ਪ੍ਰਕਾਸ਼ ਅਮਿਤੋਜਿ ਕਹਿਜੈ॥ ਕੋਟਿ ਇੰਦ੍ਰ ਇੰਦ੍ਰਾਣਿ ਸਾਹਾ ਸਾਹਾਣਿ ਗਾਣਿਜੈ...॥ १॥
ਅੰਤ : ਤੈਸ ਹੀ ਮੁਖ ਕੀਜੀਐ, ਸੁਨਿ ਰਾਜ ਰਾਜ ਪ੍ਰਚੰਡ ॥
ਜੀਤ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ
ਤੈਸ ਹੀ ਮਥ ਮਾਰ ਕੈ ਸਿਰ ਇੰਦ੍ਰ ਛਤ੍ਰ ਫਿਰਾਇ॥
ਜੈਸ ਸੁਰ ਸੁਖ ਪਾਇਓ ਤਿਵ ਸੰਤ ਹੋਹੁ ਸਹਾਇ॥3॥
ਦਸਮ ਗ੍ਰੰਥ ਦੇ ਇਸ ਸੰਗ੍ਰਹਿ ਵਿਚ ਜਾਪੁ, ਅਕਾਲ ਉਸਤਤਿ, ਬਚਿਤ੍ਰ ਨਾਟਕ,
ਚੰਡੀ ਚਰਿਤ੍ਰ ਉਕਤਿ ਬਿਲਾਸ, ਚੰਡੀ ਚਰਿਤ੍ਰ ਤੇ ਗਿਆਨ ਪ੍ਰਬੋਧ ਨਾਮੀ ਛੇ
ਰਚਨਾਵਾਂ ਸ਼ਾਮਲ ਹਨ।