ਹੱਥ ਲਿਖਤ ਨੰਬਰ 286

ਨਾਂ : ਸਭਾ ਪ੍ਰਕਾਸ਼
ਲੇਖਕ : ਹਰਿ ਚਰਣ ਦਾਸ।
ਪੱਤਰੇ: 260
ਵੇਰਵਾ : ਪੱਤਰੇ 260, ਪ੍ਰਤੀ ਸਫ਼ਾ 15 ਸਤਰਾਂ, ਕਾਗ਼ਜ਼ ਦੇਸੀ, ਲਿਖਤ ਸਾਫ ਤੇ ਸ਼ੁੱਧ, ਹਾਸ਼ੀਆ ਰੰਗੀਨ ਲਕੀਰਾਂ ਵਾਲਾ, ਮੁੱਢਲੇ ਪੱਤਰਿਆਂ ਉਤੇ ਕੁਝ ਨੋਟ, ਛੰਦਾਂ ਦੇ ਨਾਮ ਤੇ ਹੋਰ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ, ਪੱਤਰਿਆਂ ਦੀਆਂ ਨਿਚਲੀਆਂ ਨੁੱਕਰਾਂ ਭੂਰੀਆਂ ਹੋਈਆਂ, ਪੁਸਤਕ ਪਰ ਕਈ ਥਾਵੇਂ ਕਿਸੇ ਥਿੰਧੀ ਚੀਜ਼ ਦੇ ਡੁਲ੍ਹਣ ਕਰ ਕੇ ਧੱਬੇ ਲੱਗੇ ਹੋਏ ਤੇ ਇਕ-ਦੋ ਪੱਤਰਿਆਂ ਪਰ ਲਾਲ ਸਿਆਹੀ ਨਾਲ ਉਰਦੂ ਦੀ ਮੁਹਰ ਲੱਗੀ ਹੋਈ, ਜਿਲਦ ਟੁੱਟੀ ਹੋਈ ਪਰ ਪੁਸਤਕ ਵੈਸੇ ਅੱਛੀ ਹਾਲਤ ਵਿਚ ਹੈ।
ਸਮਾਂ : ਰਚਨਾ ਕਾਲ ਸੰਮਤ 1814 ਬਿ. ਤੇ ਨਕਲ-ਸੰਮਤ 1942 ਬਿ.।
ਲਿਖਾਰੀ : ਨਿੱਕਾ ਸਿੰਘ।
ਆਰੰਭ : ੴ ਸ੍ਰੀ ਗਣੇਸਾਯ ਨਮ:। ਅਥ ਸਭਾ ਪ੍ਰਕਾਸ਼ ਲਿਖਯਤੇ ॥ ਦੋਹਾ॥
ਗੋਰਿ ਸਯਾਮ ਜੋ ਬਪੁ ਧਰੈ, ਵਸਤੁ ਬਿਚਾਰੈ ਏਕ।
ਜਦੋਂ ਵਿਸਰਗ ਸੋ ਰਾਖ ਹੈ, ਨਿਜ ਜਨਮਨ ਕੀ ਟੇਕ ॥1॥
ਬਾਰਤਾ॥ ਏਕ ਨਿਰਗੁਨ । ਓ ਸਰਗੁਨ ਬ੍ਰਹਮਾ ਵਿਸਨੁ ਮਹੇਸ ਕੇ ਨਾਮ ਤੀਨ ਰੂਪ
ਸਹਿਤ ਸਰਗੁਨ ਰਾਧਾ ਕ੍ਰਿਸਨ ਉਸਤਤਿ ਹੈ। ਗੌਰੁ ਸਯਾਮ ਸਰੀਰ ਕੋ ਧਰੇ ਹੁਯੇ ਵਸਤੂ
ਵਿਚਾਰੀਯੋ ' ਤੇ ਏਕ ( ਹੀ ਹੈ। ਜੈਸੇ ਵਿਸਰਗਾਂ ਹੈ ਤੇ ਦੈ ਵਿਚਾਰੇ ( ਸੋ ਸੋ ਏਕ ਹੀ ਹੈ।... (ਪੱਤਰਾ 1)
ਅੰਤ : ...ਬੇਦ ਇੰਦ ਗਜ ਭੂ ਗਨਿਤ, ਸੰਬਤਸਰ ਕਵਿ ਵਾਰਿ।
ਸਾਵਨ ਸੁਕਲਾ ਯੋਦਸੀ, ਰਚਯੋ ਗ੍ਰੰਥ ਸਵਿਚਾਰ॥ 14॥
ਵਾਰਤਾ। ਬੇਦ ਚਾਰ 4, ਇੰਦੂ ਇਕ 1, ਗਜ ਅਠ 8, ਭੂਮ ਇਖ1-ਸੰਬਤ 1814।
ਕਬਿ (ਵਾਰ) ਸੁਕਵਾਰ। ਸਵਿਚਾਰ, ਵਿਚਾਰ ਕੇ ਸਹਿਤ ॥14॥
ਇਤਿ ਸ੍ਰੀ ਹਰਿ ਚਰਨ ਦਾਸ ਜੀ ਕਿਤੇ ਸਭ ਪ੍ਰਕਾਸੇ ਦਸਮੋ ਉਲਾਸ: 10 ਮਿਤੀ ਅਖਾੜ
ਬਦੀ 11 ਬੁੱਧਵਾਰ 3 ਹਾੜ ਪ੍ਰਵਿਸਟਾ 26 ਸੰਮਤ 1942 ਸੰਪੂਰਨ ਸੁਭੇ॥ 1॥ ਆਗੇ
ਦਸਤਖਤ ਦਾਸਾਨ ਦਾਸ ਨਿੱਕਾ ਸਿੰਘ ਲਿਖਾਰੀ ਕੇ, ਭੂਲ ਜੂਕ ਜੋ ਹੋਇ ਸੋ ਸਾਧ ਸੰਗਤ ਨੈ ਬਖਸ ਲੈਣੀ। (ਪੱਤਰਾ 260)