ਹੱਥ ਲਿਖਤ ਨੰਬਰ 188

ਸੀਹਰਫ਼ੀ ਬਹਿਬਲ ਸ਼ਾਹ ਤੇ ਫ਼ਰੀਦ ਬਖ਼ਸ਼
ਲੇਖਕ : ਬਹਿਬਲ ਸ਼ਾਹ।
ਵੇਰਵਾ : ਪੱਤਰੇ ੬, ਬਿਨਾਂ ਜਿਲਦ ਖੁਲ੍ਹੇ: ਪ੍ਰਤੀ ਸਫ਼ਾ ੧੨ ਸਤਰਾਂ: ਕਾਗਜ਼ ਦੇਸੀ ਕਿਰਮ ਖੁਰਦਾ; ਲਿਖਤ ਸਿਕਸਤਾ; ਹਰੇਕ ਸਫ਼ੇ ਦੇ ਹਾਸ਼ੀਏ ਉਤੇ ਇਹ ਹੋਰ ਸੀਹਰਫ਼ੀ, ਜਿਸ ਕਾ ਨਾਮ ਸੀਹਰਫੀ ਫਰੀਦ ਬਖ਼ਸ਼ ਹੈ, ਦਾ ਪਾਠ ਟੇਢੇ ਹੱਥ ਨਾਲ ਲਿਖਿਆ ਹੋਇਆ ਹੈ।
ਸਮਾਂ : ੧੦ ਫੱਗਣ, ਸੰਮਤ ੧੯੨੧ ਬਿ.।
ਲਿਖਾਰੀ : ਮੋਤੀ ਰਾਮ ਮੁਖ਼ਤਾਰ ਕਾਰ ਸ: ਜਗਤ ਸਿੰਘ ਭਦੌੜੀਆ।
ਆਰੰਭ : ਸੀਹਰਫ਼ੀ ਮੀਆਂ ਬਹਿਬਲ ਸ਼ਾਹ। ਅਲਫ ਇਰਾਦਾ ਅਜਲੀ ਆਹਾ.....।
ਅੰਤ : ਆਪੇ ਇਸ਼ਕ ਕਰੇਂਦਾ ਬਹਿਬਲ, ਆਪੇ ਸਖਤੀ ਜਾਲੀ, ਮੋਹੀ ਵਾਲੀ ॥
(ਅ) ਸੀਹਰਫ਼ੀ ਫਰੀਦ ਬਖਸ਼
ਆਰੰਭ : ਅਲਫ ਅਲਾਹ ਤੇ ਡਰ ਤੂੰ ਗੋਰੀ, ਆਸ਼ਕ ਨੂੰ ਤਰਸਾਉ ਨਹੀਂ।
ਅੰਤ : ਫਰੀਦ ਬਖ਼ਸ਼ ਨਾ ਹਾਜ਼ਰ ਹੋਵਾਂ, ਦਿਲ ਦੇ ਵਿੱਚ ਫਰਾਲੀ ਤੂੰ।