ਹੱਥ ਲਿਖਤ ਨੰਬਰ 76 ਭਾਗਵਤ ਇਕਾਦਸ ਸਕੰਧ ਭਾਖਾ (ਨਾਗਰੀ ਅੱਖਰ)ਲੇਖਕ : ਰਿਖੀ ਬਿਆਸ।ਅਨੁਵਾਦਕ : ਚਤੁਰ ਦਾਸ।ਵੇਰਵਾ : ਪੱਤਰੇ ੨੬੪: ਪ੍ਰਤੀ ਸਫ਼ਾ ਸਤਰਾਂ ਦੀ ਔਸਤ ੧੦; ਲਿਖਤ ਪ੍ਰਾਚੀਨ; ਕਾਗ਼ਜ਼ ਦੇਸੀ; ਹਾਸ਼ੀਆ ਕਿਤੇ ਕਿਤੇ ਅੰਕ, ਵਿਸ਼੍ਰਾਮ-ਚਿੰਨ੍ਹ ਤੇ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਲਿਖਾਈ ਸ਼ੁੱਧ, ਸਾਫ਼ ਤੇ ਸਿੱਧੀ ਸਾਦੀ।ਸਮਾਂ : ਜੇਠ ਸੁਦੀ ੬, ਸੰਮਤ ੧੬੯੨ ਬਿ। ਨਕਲ-ਪੋਹ, ਸੰ. ੧੮੨੬ ਬਿ।ਲਿਖਾਰੀ : ਰਾਮ ਚੰਦ, ਕਾਨਯਕੁਬਜ ਬ੍ਰਾਹਮਣ।ਆਰੰਭ : ਸ੍ਰੀ ਗੁਰੁ ਭਯੋ ਨਮ; । ਸ੍ਵਸ੍ਰੀ ਸ੍ਰੀ ਗਣੇਸਾਯ ਨਮ:। ਅਥ ਭਾਗਵਤ ਏਕਾਦਸ ਭਾਖਾ ਲਿਖਯਤੇ॥ ਚੌਪਈ॥ਸੰਤ ਦਾਸ ਸਤਿਗੁਰੁ ਕੇ ਚਰਣਾ। ਤਿਨ ਕੇ ਗਹੋਂ ਸੁ ਦ੍ਰਿੜਵ ਕਰ ਸਰਣਾ। ਜਾਂ ਤੇ ਉਪਜੈ ਗਯਾਨ ਬਿਚਾਰਾ। ਛੂਟੇ ਭਰਮ ਕਰਮ ਵਯਵਹਾਰਾ॥੧॥ ਬਹੁਰੋ ਜਗਤ ਜਨਮ ਨਹੀਂ ਆਉਂ। ਤਿਨ ਕਉ ਨਿਜਾਨੰਦ ਪਦ ਪਾਊਂ॥ ਤਿਨਕੀ ਆਗਯਾ ਹਿਰਦੈ ਧਰੌਂ॥ ਲੋਕ ਹਿਤਾਰਥ ਭਾਸ਼ਾ ਕਰੌਂ॥੨॥ਅੰਤ : ਸੰਮਤ ਸੋਲਹ ਸਯਾ (ਸ) ਬਾਨ੍ਹਵਾਂ । ਜੇਸ਼ਟ ਸ਼ੁਕਲ ਖਸ਼ਟੀ ਕੁਜ ਦਿਵਾ। ਸੰਤ ਦਾਸ ਗੁਰੁ ਆਗਯਾ ਦੀਨੀ । ਚਤੁਰ ਦਾਸ ਇਹ ਭਾਖਾ ਕੀਨੀ ॥੬੦॥ ਦੋਹਰਾ ॥ ਪਰਮ ਗਯਾਨ ਪ੍ਰਗਟ ਕਰਯੋ, ਮਮ ਘਟ ਹੈ ਨਿਜਿ ਦੇਵ। ਤੇ ਮੇਰੇ ਉਰੁ ਨਿਤ ਬਸੈ, ਸੰਤ ਦਾਸ ਗੁਰੁ ਦੇਵ ॥੬੧॥ਇਤਿ ਸ੍ਰੀ ਭਗਵਤੇ ਮਹਾਪੁਰਾਣੇ ਅਕਾਦਸ ਸਕੰਧੇ ਸ਼ੁਕ ਪਰੀਖਛਤ ਸੰਬਾਦੇ ਭਾਸ਼ਾਯਾਂ ਸ੍ਰੀ ਕ੍ਰਿਸ਼ਣ ਬੈਕੁੰਠ ਪ੍ਰਯਾਣੇ ਨਾਮ ਏਕ ਤ੍ਰਿਸ਼ਤੇ ਅਧਯਾਯ॥੩੧॥ ਏਕਾਦਸ਼ ਸਕੰਧ ਸੰਪੂਰਣੰ॥ ੪੩॥ ਚੌ:॥ ੨੩੫੮॥ ਸ੍ਰੀ ॥ ਸ੍ਰੀ॥ ਸ਼ੁਭੇ ਭੂਯਾਤ ਕਲਯਾਣ ਦਦਯਾਤ॥ ਸ੍ਰੀ ਸੰਮਤ ੧੮੨੬ ਪੋਸ਼ ਮਾਸੇ ਸ਼ੁਕਲ ਪਖਛੇ ਅਸ਼ਟਮੀ ਤ੍ਰਿਗੁ ਦਿਨੇ। ਮਿਦੰ ਪੁਸਤਕ ਲੇਖਕ ਰਾਮਚੰਦ੍ਰ ਕਾਨਯਕੁਬਜ ਵਿਪ੍ਰ ਪਠਨਾਰਥ ਕੁਸ਼ਲ ਦਾਸ ਵੈਸ਼ਣਵ ਲਿਖਤ ਰਾਇ ਮਹੁੰਮਦ ਕੇ ਕੋਟ ਸ਼ੁਭ ਸਥਾਨੇ।ਯਾਦ੍ਰਿਸੇ ਪੁਸਤਕ ਦ੍ਰਿਸ਼ਟੰ ਲਿਖਤੀ ਮਯਾ । ਯਦਿ ਸ਼ੁੱਧਮਸ਼ੁੱਧ ਵਾ, ਮਮ ਦੋਸੋ ਨ ਦੀਯਤੇ॥੧॥ਮੰਗਲੇ ਲੇਖਕਾਨਾਂ ਚ. ਪਾਠਕਾਨਾਂ ਚ ਮੰਗਲੇ। ਮੰਗਲੇ ਸਰਬ ਲੋਕਾਨਾਂ, ਭੂਮੋ ਭੁਪਤਿ ਮੰਗਲੀ॥ ੨॥ਮੰਗਲ : ਭਗਵਾਨ ਵਿਸ਼ਣੋਂ: ਮੰਗਲੇ ਗਰੁੜਧੁਜ:। ਮੰਗਲੇ ਪੁੰਡਰੀਕਾਪ੍ਰਛ: ਮੰਗਲਾਯ ਨਮੋ ਨਮ:॥ ੩॥....