ਹੱਥ ਲਿਖਤ ਨੰਬਰ 99 ਸ੍ਰੀ ਮਦ ਭਗਵਤ ਗੀਤਾਲੇਖਕ : ਰਿਖੀ ਬਿਆਸਅਨੁਵਾਦ : ਕਿਸ਼ੋਰ ਦਾਸ।ਵੇਰਵਾ : ਪੱਤਰੇ ੪੪੦; ਪ੍ਰਤੀ ਸਫਾ ਸਤਰਾਂ ਦੀ ਔਸਤ ੯; ਕਾਗ਼ਜ਼ ਦੇਸੀ, ਲਿਖਤ ਸਿੱਧੀ ਸਾਦੀ ਤੇ ਕਿਤੇ ਕਿਤੇ ਅਸ਼ੁੱਧ ਜਿਸ ਕਰਕੇ ਕਈ ਸਫ਼ਿਆਂ ਉਤੇ ਹੋਰ ਕਲਮ ਨਾਲ ਸੁਧਾਈ ਵੀ ਕੀਤੀ ਹੋਈ ਹੈ; ਸੰਸਕ੍ਰਿਤ ਦੇ ਸ਼ਲੋਕਾਂ ਦੇ ਕ੍ਰਮ ਅਨੁਸਾਰ ਅਨੁਵਾਦ ਦੇ ਅੰਕ ਲੱਗੇ ਹੋਏ; ਸਲੋਕ-ਅੰਕ ਤੇ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ ਹਾਸ਼ੀਆ ਪੌਣਾ ਪੌਣਾ ਇੰਚ ਰੰਗੀਨ ਲਾਈਨਦਾਰ ਪੁਸਤਕ ਵਾਰਤਕ ਭਾਖਾ ਵਿਚ ਹੈ ।ਸਮਾਂ : ਜੇਠ ਸੁਦੀ ੫, ਸੰਮਤ ੧੭੬੫ ਬਿ., ਪਰ ਇਹ ਸਾਲ ਤੇ ਮਹੀਨਾ ਪੁਸਤਕ ਦੇ ਅੰਤ ਵਿਚ ਕਿਸੇ ਹੋਰ ਕਲਮ ਨਾਲ ਲਿਖਿਆ ਹੋਣ ਕਰਕੇ ਭਰੋਸੇ ਜੋਗ ਨਹੀਂ ਕਿਹਾ ਜਾ ਲਿਖਾਰੀ: ਲਿਖਾਰੀ-ਭਾਈ ਅਮਰ ਸਿੰਘ, ਬ੍ਰਾਹਮਣ। -ਆਰੰਭ : ਮੁੱਢਲੇ ਪੱਤਰੇ ਗਵਾਚੇ ਹੋਣ ਕਰਕੇ ਇਸ ਦਾ ਪਹਿਲਾ ਪਾਠ ਨਹੀਂ ਮਿਲਦਾ।ਅੰਤ :: ਐਪਰ ਐਸ ਜੋਗ ਕੇ ਕਰਨਹਾਰ ਕੇ ਕੁਪੀਨ ਬੰਧਨੀ ਜੁਗਤ ਹੈ। ਕੈਸੀ ਕੁਪੀਨ ਹੋਇ। ਦੁਆਦਸ ਉਂਗਲ ਚਉੜੀ ਹੋਇ ਅਰ ਸਵਾ ਹਾਥ ਕੀ ਲੇਮੀ। ਅਰ ਤਿਸ ਕੇ ਅਸਟ ਸੂਤ ਕੀ ਲਕ ਬਿਖੈ ਤਾਰਾਗੜ ਕਰਨੀ ਜੁਗਤ ਹੈ। ਅਰ ਤਿਸ ਕੋ ਸਦਾ ਹੀ ਜੁਗਤ ਮੈਂ ਰਹਣਾ ਆਇਆ ਹੈ। ਦਸਮ ਸ਼ਬਦ ਕੀ ਮਹਿਮਾ ਸਮਾਪਤ ਹੋਈ॥ ੧॥ ਗੀਤਾ ਮਹਾਤਮ ਸਮੇਤ ਸੰਪੂਰਣ ਭਈ ॥ ਸ੍ਰੀ ਸਤਿਗੁਰੂ ਜੀ ਕੇ ਪ੍ਰਸਾਦਿ ਕਰ । ਸ੍ਰੀ ਰਾਮ ਸ੍ਰੀ ਕ੍ਰਿਸ਼ਨ ਅਰਪਣ ਸਮਾਪਤ।ਫੇਰ ਇਸ ਤੋਂ ਅੱਗੇ ਹੋਰ ਕਲਮ ਨਾਲ ਲਿਖਿਆ ਹੈ—੧੮੯੫ ਜੇਠ ਸੁਦੀ ੫ ਤੱਕਾਂ ੬੬੩੭੪ ਪੰਥੀ ਉਸਿਆਰਪੁਰ ਵਿਚ ਭਾਈ ਸੁਬੇਰਾਏ (ਦੇ ਵਾਸਤੇ ?) ਲਿਖੀ ਭਾਈ ਅਮਰ ਸਿੰਘ ਬ੍ਰਾਹਮਣੁ । (ਇਸ ਤੋਂ ਅੱਗੇ ਹੋਰ ਕਲਮ ਨਾਲ ਪੁੱਥੀ । ਮਾਯਾ ਅਲੇ ਸੁਨੇਆਰੇ ਦੀ। ਬੇਟਾ ਜਤੀ ਰਾਮੇ ਦੇ ਹੋਸੇਆਰ ਪੂਰੇ ਦਾ।