ਹੱਥ ਲਿਖਤ ਨੰਬਰ-16

ਸਫੋਟਕ ਕਬਿੱਤ (ਕਵਿਤਾ-ਸੰਗ੍ਰਹਿ)
ਲੇਖਕ : ਅਨੇਕ ਕਵੀ।
ਵੇਰਵਾ : ਪੱਤਰੇ ੪੨: ਪ੍ਰਤੀ ਸਫ਼ਾ ਸਤਰਾਂ ਦੀ ਔਸਤ ੧੪: ਕਾਗਜ਼ ਦੇਸੀ, ਕਿਰਮਾਂ ਦਾ ਖਾਧਾ ਹੋਇਆ, ਜਿਸ ਕਰ ਕੇ ਹਰੇਕ ਸਫ਼ੇ ਦੇ ਦੁਸਾਰ ਪਾਰ ਛੇਕ ਪਏ ਹੋਏ ਹਨ; ਲਿਖਤ ਪੁਰਾਣੀ, ਹਰੇਕ ਸਫ਼ੇ ਤੇ ਸੱਜੇ-ਖੱਬੇ ਡੇਢ-ਡੇਢ ਇੰਚ ਤੇ ਹੇਠਾਂ ਉੱਤਰ ਇਕ ਇਕ ਇੰਚ ਹਾਸ਼ੀਆ, ਸਫ਼ੇ ਦੇ ਦੋਹੀਂ ਪਾਸੀਂ ਡੇਢ ਡੇਢ ਇੰਚ ਹਾਸ਼ੀਆਂ ਛੱਡ ਕੇ ਦੋ ਦੋ ਲਾਲ ਲਕੀਰਾਂ ਤੇ ਇਕ ਕਾਲੀ ਲਕੀਰ।

ਲਿਖਾਰੀ : ਨਾਮਾਲੂਮ।
ਸਮਾਂ : ਨਿਸ਼ਚਿਤ ਨਹੀਂ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਫੋਟਕ ਕਬਿੱਤ॥
ਚੋਟਕ ਲਗਾਇ ਲੋਟ ਪੋਟ ਕਰੀ ਨਾਹਰ ਨੈ,
ਆਨਿ ਕਹੀ ਗ੍ਰਾਲ ਵਾ ਕੇ ਰੂਪ ਸੋਭ ਭਰ ਗਯੋ।
ਜਮ ਕੀ ਜਮਾਤ ਸੀ ਲੈ ਸੰਗ ਮੈਂ ਸੁਭਟ ਦਰਯੋ,
ਕੁੰਵਰ ਪ੍ਰਤਾਪ ਸਿੰਘ ਕੋਪ ਓਪ ਭਰਿ ਗਯੋ। ਬੀਜੁਰੀ ਕੀ ਭਾਸ ਉਪਜਾਵੈ ਜੋ ਅਰਿਨਿ ਤ੍ਰਾਸ,
ਮਾਰਯੋ ਚੰਦ੍ਰਾਸ ਦੋਇ ਟੂਕ ਹੈ ਕੈ ਪਰਿ ਗਯੋ।
ਕਾਲੀ ਮੂੰਡ ਮਾਲੀ ਕੌ ਕਹਤ ਐਸੇ ਦੇਖਲੀ ਮੈਂ, ਮੇਖਲੀ ਬਨੈਗੀ ਬਯੋਤ ਛਾਲਾ ਕੋ ਬਿਗਰ ਗਯੋ ॥੧॥.....
(ਪੱਤਰਾ ੧)
ਅੰਤ... ਪੈਯੇ ਭਲੀ ਘਰੀ ਤਨ ਸੁਖ ਸਭ ਗੁਨ ਭਰੀ,
ਚੌਕੀ ਹੈ ਅਨੂਪਮਿ ਹੀ ਪੂਰ ਕੀ ਨਿਕਾਈ ਹੈ।
ਆਛੀ ਚੁਨਿਆਈ ਕੈਯ ਪੇਚਨ ਸੌ ਪਾਈ ਪਯਾਰੀ,
ਜੌ ਜੌ ਮਨ ਭਾਈ ਯੋ ਯੋ ਮੂੰਡ ਹੀ ਚਢਾਈ ਹੈ।
ਪੂਰੀ ਗਜ ਗਤਿ ਬਰਦਾਰ ਹੈ ਸਰਸ ਅਤਿ
ਉਪਮਾ ਸੁਮਤਿ ਸੈਨਾਪਤਿ ਮਨ ਆਈ ਹੈ।
ਪ੍ਰੀਤਿ ਸੋ ਬਨਾਇ, ਰਾਖੈ ਛਬਿ ਥਿਰਕਾਇ
ਕਾਮ ਕੀ ਸੀ ਪਾਗ ਬਿਧਿ ਕਾਮਿਨੀ ਬਨਾਈ ਹੈ॥ ੨੮੮॥
ਇਸ ਤੋਂ ਪਿਛੋਂ ਹੋਰ ਕਲਮ ਨਾਲ- ਸੋਰਠਾ ॥ ਪਾਪਰ ਖਿਚੜੀ ਆਨ, ਕਾਚੌਰੀ ਪੂਰੀ ਦਹੀ। ਭਲੋ ਪਕੇਰੀ ਜਾਨ, ਤਾਂ ਸੰਗ ਚਾਵਨ ਕੀਜੀਏ।
ਲਿਖ ਕੇ ਛੇਕੜ ਨਾਗਰੀ ਵਿਚ ਕੁਝ ਯਾਦਾਦਸਤਾਂ ਲਿਖੀਆਂ ਹਨ, ਜੋ ਇਸ ਪੁਸਤਕ ਨਾਲ ਸੰਬੰਧ ਨਹੀਂ ਰੱਖਦੀਆਂ।