ਹੱਥ ਲਿਖਤ ਨੰਬਰ 174

ਬਾਣੀ ਸ੍ਰੀ ਗੁਰੂ ਤੇਗ ਬਹਾਦਰ
ਲੇਖਕ : ਸ੍ਰੀ ਗੁਰੂ ਤੇਗ ਬਹਾਦੁਰ ਜੀ।
ਵੇਰਵਾ : ਪੱਤਰੇ ੩੮: ਪ੍ਰਤੀ ਸਫਾ ੯ ਸਤਰਾਂ: ਕਾਗਜ਼ ਕਸ਼ਮੀਰੀ: ਲਿਖਤ ਸਾਫ ਤੇ ਸ਼ੁੱਧ:ਹਾਸ਼ੀਆ ਸੁੰਦਰ ਚੌਕੋਰ ਰੰਗੀਨ ਲਕੀਰਾਂ ਵਾਲਾ: ਸਿਰਲੇਖ, ਕੁਝ ਤੁਕਾਂ ਤੇ ਰਾਗਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ; ਮੁੱਢਲੇ ਦੇ ਸਫੇ ਰੰਗੀਨ ਦੁਹਰੇ ਹਾਸੀਏ ਵਾਲੇ ਤੇ ਪਹਿਲੇ ਸਫੇ ਦੇ ਅੱਖਰ ਸੁਨਹਿਰੀ ਇਸ ਪੁਸਤਕ ਦੇ ਨਾਲ ਇਕੋ ਜਿਲਦ ਵਿਚ ਸਾਧੂ ਸੁੰਦਰ ਦਾਸ ਜੀ ਦੀ ਬਾਣੀ ਵੀ ਸ਼ਾਮਲ ਹੈ, ਜੋ ੧੭੮ ਪੱਤਰਿਆ ਦੀ ਹੈ ।
। ਸਮਾਂ : ਸੰਮਤ 1928 ਬਿ.।
ਲਿਖਾਰੀ-ਪਿਆਰਾ ਸਿੰਘ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਰਾਗ ਗਉੜੀ ਮਹਲਾ ੯॥ ਸਾਧੋ! ਮਨ ਕਾ ਮਾਨ ਤਿਆਗਉ।
ਕਾਮ ਕਰੋਧ ਸੰਗਤਿ ਦੁਰਜਨ ਕੀ. ਤਾ ਤੇ ਅਹਿਨਿਸ ਭਾਗਉ (ਪੱਤਰੇ ੧-੨)
ਅੰਤ : ਰਾਮ ਨਾਮ ਉਰ ਮੈ ਗਹਿਓ, ਜਾ ਕੇ ਸਮ ਨਹੀਂ ਕੋਇ।
ਜਿਹ ਸਿਮਤ ਸੰਕਟ ਮਿਟੈ ਦਰਸ ਤੁਹਾਰੇ ਹੋਇ॥੫੭॥੧॥ (ਪੱਤਰਾ ੩੧)
ਇਸ ਤੋਂ ਅੱਗੇ ਪੱਤਰਾ ੩੨ ਤੋਂ ੩੮ ਤਕ ਰਾਗ ਤਿਲੰਗ ਮਹਲਾ ੧ ਤੇ ਮਹਲਾ ੫ ਦੇ ਚਾਰ ਸ਼ਬਦ ਤੇ ਪੰਜਵਾਂ ਨਸੀਹਤ ਨਾਮਾ ਮਹਲਾ ੧ ਦਰਜ ਹੈ। ਜਿਨ੍ਹਾਂ ਵਿਚੋਂ ਮਹਲਾ ੧ ਦੇ ਅੱਗੇ ਲਿਖੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਆਏ-
(ੳ) ਤਿਲੰਗ ਮਹਲਾ ੧
ਅਵਲਾ ਅਵਲ ਏਕ ਖੁਦਾਈ । ਦੂਸਰੀ ਕੁਦਰਤ ਸਾਜ ਦਿਖਾਈ॥੧॥
ਕੁਦਰਤ ਕਲਮਾ ਕੂਕ ਸੁਣਾਇਆ। ਏਕ ਅਲਾਹੀ ਰਾਹੁ ਬਤਾਇਆ॥ ੧॥ ਰਹਾਉ ॥
ਕੁਦਰਤ ਸਿਰਜੇ ਆਦਮ ਹਵਾ। ਤਿਨਾ ਭਿ ਕੀਤਾ ਬਹੁਤਾ ਦਾਵਾ॥੨॥
ਸਾਤ ਚੀਜ ਜਿਨਾ ਮਿਲੈ ਬਕਾਈ। ਸੇ ਭੀ ਮਉਤੇ ਕੀਏ ਫਨਾਈ॥੩॥

ਯਾਰ ਮਸਾਇਕ ਬੁਜਰਗ ਲਾਇਕ । ਮਿਹਤਰ ਸਿਲੇਮਾਨ ਕੋ ਹੋਈ ਇਨਾਇਤ॥੪॥
ਪਰੀਆ ਦੇਵ ਜਿਨ ਬੰਦੀ ਦੀਨੇ। ਸੇ ਭੀ ਮਉਤ ਹਿਲਾਕਤ ਕੀਨੇ॥੫॥,,,,,
..... ਤਾਜ ਕੁਲਹ ਸਿਰ ਦਾਨੇ ਬੀਨੇ। ਖਾਲਕ ਸੋ ਪਸ ਪਰਦੇ ਕੀਨੇ।
ਯਾਰ ਮੁਹੰਮਦ ਨਿਕਟ ਖੁਦਾਈ। ਸੋ ਭੀ ਮਉਤੇ ਕੀਆ ਫਨਾਈ॥੫॥
ਮੁਰਤਜਾ ਅਲੀ ਸੇਰ ਖੁਦਾਈ । ਖਾਲਕ ਜਾ ਕੋ ਦੀਆ ਤਾਈ॥
ਯਾਰ ਮੁਹੰਮਦੀ ਅਰ ਬੰਧ ਭਾਈ। ਸੋ ਭੀ ਮਉਤੇ ਕੀਏ ਫਨਾਹੀ॥੬॥
ਲੋਹ ਕਲਮ ਜਿਮੀ ਅਸਮਾਨਾ। ਖਾਲਕ ਰੂਹ ਰੱਖੇ ਅਮਾਨਾ।
ਮਰਣ ਜੀਵਨ ਕੀ ਗਮੀ ਨ ਕਾਈ। ਸੇ ਭੀ ਮਉਤੇ ਕੀਏ ਫਨਾਈ॥੭॥
ਖਾਨ ਮਲੂਕ ਉਮਰੇ ਸਿਰਦਾਰਾ। ਸੇ ਭੀ ਮੁਸਾਫਰ ਚਲਨੇ ਹਾਰਾ।
ਢੋਲ ਦਮਾਮੇ ਗਈ ਵਜਾਈ। ਸੇ ਭੀ ਮਉਤੇ ਕੀਏ ਫਨਾਈ ॥੮॥
ਕਰਹਿ ਤਕਬਰੀ ਖੁਦੀ ਜਨਾਵਹਿ। ਆਦ ਜੁਗਾਦ ਮਨੀਅਤ ਪਾਵਹਿ
ਨਾਨਕ ਜੇ ਕੋ ਏਕ ਪਛਾਣੈ। ਤਾ ਕਛ ਪੰਦ ਨਸੀਹਤ ਜਾਣੈ॥੯॥
ਤਿਲੰਗ ਮਹਲਾ ੧ ਰਸਾਲ
ਆਵੇ ਕਾਲ ਕਹਾਂ ਕੋ ਜਾਇ। ਜਲ ਥਲ ਮਹੀਅਲ ਕਾਲ ਸਮਾਇ।
ਪਾਣੀ ਪਉਣ ਅਗਨ ਫੁਨ ਕਾਲ। ਧਰਤੀ ਕਾਲ ਪਸਾਰਿਓ ਜਾਲ॥੧॥
ਰਵਿ ਸਸਿ ਤਾਰਾ ਮੰਡਲ ਹੂਏ। ਧੂਹ ਪ੍ਰਹਲਾਦ ਅਟਲ ਹੋਇ ਮੂਏ।
ਜਤੀ ਸਤੀ ਨਉ ਨਾਥ ਕਹਾਏ। ਸਿਧ ਚਉਰਾਸੀ ਕਾਲ ਪਚਾਏ॥ ੨॥
ਨਿਸ ਬਾਸਰ ਤਟ ਦੇਵ ਦਿਵਾਲਾ। ਕਾਲ ਨ ਛੋਡੈ ਕਾਨ ਗੁਆਲਾ।
ਮੋਨੀ ਜੋਨੀ ਫਿਰ ਫਿਰ ਥਾਕੇ । ਸੁਰ ਨਰ ਮੁਏ ਕਾਲ ਕੇ ਚਾਪੇ॥੩॥
ਰਾਣਾ ਰੰਕ ਨ ਕੋਈ ਕਹੈ।.......
ਖਾਨੀ ਚਾਰ ਨ ਰਹਸੀ ਜਗ ਮੈ। ਕਾਲ ਪਸਾਰਿਓ ਬੰਧਨ ਪਗ ਮੈ॥੪॥
ਮੀਰ ਪੀਰ ਸਾਇਕ ਸਿਧਾਵੈ। ਕਾਲ ਸਬਲ ਨਹੀਂ ਛੂਟਨ ਪਾਵੈ ॥੫॥
ਕਾਲ ਜਲਾਦ ਸਭਾ ਚੁਨ ਮਾਰੀ। ਰਿਖੀ ਮੁਨੀਸ਼ਰ ਅਰ ਸੰਸਾਰੀ ।
ਜੋ ਦੀਸੈ ਸੋ ਸਕਲ ਖਪਾਵੈ । ਤ੍ਰੈ ਲੋਕ ਮਹਿ ਬਚਨ ਨ ਪਾਵੈ ॥੬॥
ਚਉਦਹ ਤਬਕ ਕਾਲ ਕੇ ਵਸ॥ ਕਾਲ ਛਾਡ ਕਤ ਜਾਈਐ ਨਸ ।
ਕਾਲ ਵਸ ਭਏ ਰਾਮ ਰਸੂਲ । ਬਰ ਸਰ ਨਾਨਕ ਕਾਲ ਕਬੂਲ॥੭॥