ਹੱਥ ਲਿਖਤ ਨੰਬਰ 100 ਪਿੰਗਲ ਭਾਖਾਲੇਖਕ : ਕਵੀ ਗਿਰਿਧਰ ਲਾਲ।ਵੇਰਵਾ : ਪੱਤਰੇ ੪੩; ਪ੍ਰਤੀ ਸਫ਼ਾ ੧੦ ਸਤਰਾਂ: ਕਾਗਜ਼ ਦੇਸੀ, ਕਿਰਮ ਖੁਰਦਾ, ਜਿਸ ਕਰ ਕੇ ਸਫ਼ਿਆਂ ਉਤੇ ਥਾਂ ਪਰ ਥਾਂ ਛੇਕ ਪਏ ਹੋਏ ਹਾਸ਼ੀਆ ਸਾਦਾ ਲਕੀਰਾਂ ਵਾਲਾ।ਸਮਾਂ : ਸੰਮਤ ੧੭੪੫ ਬਿ, ਨਕਲ ਸੰਮਤ ੧੮੯੧ ਬਿ.।ਲਿਖਾਰੀ : ਸੁਦਾਗਰ ਰਾਮ।ਸਥਾਨ : ਕਪੂਰਥਲਾ (ਪੰਜਾਬ)।ਆਰੰਭ ੴ ਸ੍ਰੀ ਗਣੇਸ਼ਾਯ ਨਮ:। ਅਬ ਪਿੰਗਲ ਭਾਖਾ ਲਿਖਯਤੇ॥ ਦੋਹਰਾ॥ ਸੋ ਗਣਪਤਿ ਸਿਮਰੋ ਹ੍ਰਦਯ, ਪ੍ਰਿਥਮਹਿ ਮੰਗਲ ਹੇਤ। ਜੇ ਬਿਬੇਕ ਧਨ ਪੁਤ੍ਰ ਫਲ, ਸਕਲ ਜਗਤ ਕੇ ਦੇਤ ॥੧॥ (ਪੋਤਰਾ ੧)ਅੰਤ : ਅਪਨੇ ਵਚਨ ਸੁ ਵਚਨ ਕੇ, ਭਲੀ ਭਾਤ ਪ੍ਰਿਤਪਾਰ। ਗਯੋ ਸਿੰਧੂ ਮੇ ਸੇਸ ਤਬ, ਰਹਯੋ ਖਗੋਸ ਨਿਹਾਰ ॥੪੯॥ ਭਯੋ ਗ੍ਰੰਥ ਪੂਰਨ ਸਕਲ, ਛੰਦ ਤੀਨ ਸੈ ਆਠ। ਸੋਧੋ ਸੁਬੁਧਿ ਸੁਧਾਰ ਕੇ, ਜਹ ਅਸ਼ੁੱਧ ਕਹੁ ਪਾਠ ॥੫੦॥ ਇਹ ਬਿਨਤੀ ਮਨ ਆਨਿਯੋ, ਸੁਕਵਿ ਸੁਜਾਤਿ ਸੁਭਾਵ ਜੋ ਢਿਠਈ ਗਿਰਿਧੁਰਹ ਕੀ ਛਿਮਾਯਹੁ ਪ੍ਰੇਮ ਪ੍ਰਭਾਵ ॥੫॥ ਸੰਬਤ ਅਠਾਰਾਂ ਸੇ ਕਾਨਵੇਂ ਮਕਰ ਮਾਸੇ ਕ੍ਰਿਸ਼ਨ ਪਖੇ ਨੋਮਯੰ ਗੁਵਾਰੇ ਨਗਰ ਕਪੂਰਥਲੇ॥ ਲਿਖਤੀ ਸੁਦਾਗਰ ਰਾਮ ਸੁੰਭ। ਸ੍ਰੀ ਰਾਮ... ਇਸ ਮਗਰੋਂ ਪੰਜ ਪਤ੍ਰ ਕਿਸੇ ਹੋਰ ਪਿੰਗਲ ਦੇ ਇਸ ਜਿਲਦ ਵਿਚ ਸ਼ਾਮਲ ਹਨ।