ਹੱਥ ਲਿਖਤ ਨੰਬਰ 84

ਜ਼ਫ਼ਰ ਨਾਮਾ ਪਾਤਸਾਹੀ ੧੦
ਲੇਖਕ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
ਵੇਰਵਾ : ਪੱਤਰੇ ੮੬: ਪ੍ਰਤੀ ਸਫ਼ਾ ੯ ਸਤਰਾਂ: ਕਾਗ਼ਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ: ਹਾਸ਼ੀਆ ਸਾਦਾ ਬਦੈਰ ਲਕੀਰਾਂ ਦੋ: ਪੱਤਰੇ ਖੁਲ੍ਹੇ, ਬਿਨਾ ਜਿਲਦ।
ਸਮਾਂ : ਲਿਖਤ ਸਵਾ ਸੋ ਕੁ ਸਾਲ ਪੁਰਾਣੀ ਹੈ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ॥ ੧॥ ਹੁਕਮ ਸ੍ਰੀ ਵਾਹਗੁਰੂ ਜੀ ਕੀ ਫਤੇ ਹੈ। ਬਤਰਫ ਆਲਮਗੀਰ ਬਾਦਸਾਹ ਨਾਮੇ ਨਿਵਸਤਹ। ਜਫਰ ਨਾਮਹ ਸ੍ਰੀ ਮੁਖ ਵਾਕ
ਪਾਤਸਾਹੀ॥੧੦॥
ਕਮਾਲੇ ਕਰਾਮਾਤ ਕਾਇਮ ਕਰੀਮ।
ਰਜਾ ਬਖਸ ਰਾਜਕ ਰਹਾ ਕੋ ਰਹੀਮ॥
ਅਮਾ ਬਖਸ ਬਖਸਿੰਦ ਓ ਦਸਤਗੀਰ।
ਰਜਾ ਬਖਸ ਰੋਜੀ ਦਿਹੋ ਦਿਲਪਜੀਰ॥੨॥ (ਪੱਤਰਾ ੧)
ਅੰਤ : ਕਿ ਖੂਬ ਅਸਤ ਦਰ ਵਕਤ ਖਸਮ ਅਫਗਨੀ।
ਕਿ ਯਕ ਕੁਰਤੀ ਅਸ਼ ਫੀਲ ਰਾਪੈ ਕੁਨੀ॥ ੮੩੮॥
ਅਫਜੂ॥ ਵਾਹਗੁਰੂ ਜੀ ਕੀ ਫਤਹ॥ ਹਿਕਾਯਤ।..... (ਪੱਤਰਾ ੮੪)
ਬਹੈਰਤ ਆਂ ਦਰਾਮਦ ਫਗਾਨੇ ਰਹੀਮ। ਚਸ਼ੀਦਨ ਯਕੇ ਤੇਗ ਗੁਰ ਰਾ ਅਜੀਮ॥੧੫॥੧੨॥੮੫੬॥ (ਪੱਤਰਾ ੮੬)