ਹੱਥ ਲਿਖਤ ਨੰਬਰ 183 ਸਿੰਘਾਂ ਦੀ ਵਾਰ ਤੇ ਸ੍ਰੀ ਭਾਗਵਤ ਦਸਮ ਸਕੰਧ।ਵੇਰਵਾ : ਪੱਤਰੇ ੯; ਪ੍ਰਤੀ ਸਫ਼ਾ ੧੨-੧੪ ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਬੁੱਧ; ਹਾਸ਼ੀਆ ਸਾਦਾ, ਬਿਨਾਂ ਲਕੀਰਾਂ ਦੇ; ਅੰਤਲੇ ਪੱਤਰੇ ਗੁੰਮ ਹਨ, ਜਿਸ ਕਰਕੇ ਪੁਸਤਕ ਅਧੂਰੀ ਹੈ ਤੇ ਮੁੱਢ ਵਿਚ ਪੁਸਤਕ ਦਾ ਨਾਮ ਦਰਜ ਨਹੀਂ, ਕਾਗ਼ਜ਼ ਪੁਰਾਣਾ ਹੋਣ ਕਰਕੇ ਪੱਤਰੇ ਫਟੇ ਹੋਏ ਤੇ ਨੁਕਰਾਂ ਤੋਂ ਭਰੇ ਹੋਏ ਹਨ।ਸਮਾਂ : ੧੯ਵੀਂ ਸਦੀ ਬਿ.।(ੳ) ਸਿੰਘਾਂ ਦੀ ਵਾਰ (ਫ਼ਾਰਸੀ ਅੱਖਰ)ਆਰੰਭ : (ਅਰਬੀ ਕਲਮੇਂ ਤੋਂ ਬਾਦ)ਅਵਲ ਹਮਦ ਖੁਦਾਵੰਦ ਤਾਈਂ। ਸਭ ਪੈਦਾਇਸ਼ ਦਾ ਹੈ ਸਾਈਂ। (ਪੱਤਰਾ ੧)ਅੰਤ :ਅੰਤਲੇ ਪੱਤਰੇ ਗੁੰਮ ਹਨ ਜਿਸ ਕਰਕੇ ਪਾਠ ਨਹੀਂ ਮਿਲਦਾ।ਇਸ ਹੱਥ-ਲਿਖਤ ਵਿਚ ਮਹਾਰਾਜਾ ਰਣਜੀਤ ਸਿੰਘ, (ਨੋ) ਨਿਹਾਲ ਸਿੰਘ ਆਦਿ ਦਾ ਹਾਲ ਦੇ ਕੇ ਫੇਰ ਅੰਗਰੇਜ਼ਾਂ ਦੇ ਪੰਜਾਬ ਤੇ ਕਬਜ਼ਾ ਜਮਾਣ ਦਾ ਜ਼ਿਕਰ ਹੈ।(ਅ) ਸ੍ਰੀ ਭਾਗਵਤ ਦਸਮ ਸਕੰਧਲੇਖਕ : ਰਿਖੀ ਬਿਆਸ।ਅਨੁਵਾਦ : ਕਵੀ ਕ੍ਰਿਸ਼ਨ ਦਾਸ।ਵੇਰਵਾ : ਪੱਤਰੇ ੨੩੮ਸਮਾਂ : ਸੰਮਤ 1907 ਬਿ.।ਲਿਖਾਰੀ : ਬਾਵਾ ਰਣ ਸਿੰਘ।ਆਰੰਭ : ੴ ਸ੍ਰੀ ਸਤਿਗੁਰ ਪ੍ਰਸਾਦਿ॥ ਓਅੰ ਸ੍ਰੀ ਗਣੇਸਾਇ ਨਮਹ॥ ਅਥ ਸ੍ਰੀ ਭਾਗਵਤ ਦਸਮ ਸਕੰਧ ਲਿਖਤੇ। ਦੋ ਮਤਿ ਘਟ ਮਹਿ ਪਰਸਪਰ, ਬੋਲਤ ਏਕ ਸਮਾਨਿ॥......ਅੰਤ : ਜਨਿ ਨਿਹਾਲ ਪਗ ਪਰਿ ਬਲਿਹਾਰ ॥ ੧੯੧॥ਇਤਿ ਸ੍ਰੀ ਭਾਗਵਤੇ ਮਹਾਪੁਰਾਣੇ ਦਸਮਿ ਸਿਕੰਧੰ ਨਵਹਿ ਧਿਆਇ ਸੰਪੂਰਨੰ ਸਮਾਪਤ ਸੁਭਮਸਤੁ ॥੧॥ ਚੋਪਈ ਸਾਖੀਆਂ ੧੯੧॥ ਸੰਪੂਰਨ ਦਸਮ ਹੋਆ।... ਪੋਥੀ ਲਿਖੀ ਬਾਵਾ ਰਣਿ ਸਿੰਘ ਨੇ…..ਸੰਮਤ 1917