ਹੱਥ ਲਿਖਤ ਨੰਬਰ 85

ਹਨੂਮਾਨ ਨਾਟਕ
ਲੇਖਕ : ਕਵੀ ਹਿਰਦੇ ਰਾਮ ਭੱਲਾ।
ਵੇਰਵਾ : ਪੱਤਰੇ ੪੧੪; ਪ੍ਰਤੀ ਸਫ਼ਾ ਸਤਰਾਂ ਦੀ ਔਸਤ ੮; ਪ੍ਰਾਚੀਨ ਲਿਖਤ; ਲਿਖਤ ਸਾਫ਼ ਤੇ ਸ਼ੁੱਧ: ਸਿਰਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ; ਕਾਗ਼ਜ਼ ਦੇਸੀ।
ਸਮਾਂ : ਰਚਨਾ ਕਾਲ-ਸੰਮਤ ੧੬੮੦ ਬਿ. ਤੇ ਨਕਲ ਦਾ ਸਮਾਂ-ਸੰਮਤ ੧੮੯੮ ਬਿ.। ਲਿਖਾਰੀ-ਨਾਮਾਲੂਮ।
ਆਰੰਭ : ੴ ਸ਼੍ਰੀ ਗਣੇਸਾਯ ਨਮਹ॥ ਅਥ ਹਨੂਮਾਨ ਨਾਟਕ ਕ੍ਰਿਤ ਕਵਿ ਹਿਰਦੇ ਰਾਮ॥ ਕਬਿੱਤੁ ॥
ਤੀਨੋ ਲੋਕ ਪਤਿ ਪ੍ਰਾਨ ਪਤਿ ਪ੍ਰੀਤਿ ਹੀ ਸੋ ਰਤਿ...
ਅੰਤ : ਛਪੈ॥ ਸੰਮਤੁ ਬਿਕ੍ਰਮ ਨ੍ਰਿਪਤਿ, ਸਹੰਸੁ ਖਟ ਸਤ ਅੱਸੀ ਬਰ।
ਚੇਤ੍ਰ ਚਾਂਦਨੀ ਦੂਜ, ਛਤ੍ਰ ਜਹਾਂਗੀਰ ਸੁਭਟ ਪਰ।
ਸ਼ੁਭ ਲੱਛਨ ਦੱਛਨ ਸੁਦੇਸ਼, ਕਵਿ ਰਾਮ ਬਿਚੱਛਨ।
ਕ੍ਰਿਸ਼ਨ ਦਾਸ ਤਨ ਕੁਲ ਪ੍ਰਕਾਸ਼, ਜਸ ਦੀਪ ਕਰਛਨ।
ਰਘੁਪਤਿ ਚਰਿਤ੍ਰ ਤਿਨ ਯਥਾਮਤਿ, ਪ੍ਰਗਟ ਕਰਯੋ ਸੁਭ ਲਗਨ ਗਣਿ।
ਦੈ ਭਗਤਿ ਦਾਨ ਨਿਰਬੈ ਕਰੋ, ਜੈ ਰਘੁਪਤਿ ਰਘੁਬੰਸ ਮਣਿ॥੧੪੪॥
ਇਤਿ ਸ੍ਰੀ ਰਾਮ ਗੀਤੇ ਰਘੁਪਤਿ ਕੁਮਾਰ ਜੀਤ ਘਰਿ ਆਇਬੋ ਨਾਮ ਚਤ੍ਤਸੋ
ਅੰਕ ॥੧੪॥
ਸੰਮਤੁ ੧੮੯੮, ਮਾਘ ਸੰਗਰਾਂਦ ੧, ਪੋਥੀ ਹਨੂਮਾਨ ਨਾਟਕ ਕੀ ਸੰਪੂਰਨ ਹੋਈ॥