ਹੱਥ ਲਿਖਤ ਨੰਬਰ 257 ਨਾਂ : ਭਗਵਰ ਗੀਤਾ ਤੇ ਹੋਰ ਰਚਨਾਵਾਂਲੇਖਕ : ਵਿਭਿੰਨਪੱਤਰੇ : 210ਸਮਾਂ : ਲਗਭਗ 200 ਸਾਲ ਪੁਰਾਣਾ(ੳ) ਭਗਵਤ ਗੀਤਾਆਦਿ : ੴ ਸ੍ਰੀ ਗਣੇਸਾਯ ਨਮ:॥ ਧ੍ਰਿਤ੍ਰਾਸਟਰੈ ਵਾਚ ਦੋ॥ ਧਰਮ ਖੇੜ੍ ਕੁਲ ਖੇੜ੍ ਮੈਂ (ਪੱਤਰਾ 1)ਅੰਤ : ਇਤਿ ਸ੍ਰੀ ਭਗਵਤ ਗੀਤਾ ਸੂਪਨਖਤਮ ਬ੍ਰਹਮ ਵਿਦਯਾਯ ਯੋਗ ਸ਼ਾਸਕ ਸ਼੍ਰੀਕ੍ਰਿਸਨ ਅਰੁਜਨ ਸੰਬਾਦੇ ਸੰਨਯਾਸ ਯੋਗੋ ਨਾਮ ਅਸਦਸੋ ਧਯਾਇ॥ 18॥ (ਪੱਤਰਾ 141)(ਅ) ਨੇਮ ਗੀਤਾਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਸ੍ਰੀ ਰਾਮ ਗੀਤਾ॥ ਲਿਖਯਤੇ॥ ਸ੍ਰੀ ਮਹਾਦੇਵ ਉਵਾਚ॥ ਕਬਿਤ॥ ਤਬ ਹਰਿ ਰਾਮ ਚੰਦ ਜਗਤ। (ਪੱਤਰਾ 142)ਅੰਤ- ਇਤਿ ਸ੍ਰੀਮਤ ਅਧਯਾਤਮ ਰਾਮਾਇਣ ਉਮ ਮਹੇਸ਼ਵਰ ਸੰਬਾਦੇ ਉਤਕਾਂਡੇ ਰਾਮ ਗੀਤਾ ਨਾਮ ਪੰਚਮੋ ਧਿਆਇ॥ (ਪੱਤਰਾ 173)(ੲ) ਦਸਮ ਗ੍ਰੰਥ ਵਿਚੋਂ ਬਾਣੀਆਦਿ : ੴ ਸ੍ਰੀ ਵਾਹਿਗੁਰੂ ਜੀ ਕੀ ਫਤੇ।ਅਥ ਚੰਡੀ ਪਾਠ ਕੋ ਪਾਤਿਸਾਹੀ ੧੦॥ ਭੁਜੰਗ ਛੰਦ॥ ਤੁਹੀ ਖੜਗ ਧਾਰਾ ਤੁਹੀ ਬਾਢਵਾਗੀ। (ਪੱਤਰਾ 174) ਅੰਤ : ਇਤਿ ਸ੍ਰੀ ਇੰਦ੍ਰਾਖੀ ਸਤੋਤ੍ਰ ਸੰਪੂਰਣੰ॥ (ਪੱਤਰਾ 212)(ਸ) ਗੁਰੂਬਾਣੀਆਦਿ : ੴ ਸਤਿਗੁਰ ਪ੍ਰਸਾਦਿ। ਰਾਗ ਗਉੜੀ ਮਹਲਾ ੯ ਸਾਧੋ ਮਨਕਾ ਮਾਨੁ ਤਿਆਗਉ ॥ (ਪੱਤਰਾ 212)ਅੰਤ : ਨਾਨਕ ਨਾਮੁ ਮਿਲੈ ਤਾ ਜੀਵਾਂ ਤਨ ਮਨੁ ਥੀਐ ਹਰਿਆ॥ (ਪੱਤਰਾ 270)