ਹੱਥ ਲਿਖਤ ਨੰਬਰ-34 ਰਾਮ ਪ੍ਰਤਾਪ ਗੁਰਮੁਖੀ ਸਿੱਖਯਾਲੇਖਕ : ਮਾਸਟਰ ਰਾਮ ਪ੍ਰਤਾਪ, ਭਦੌੜੀਆ।ਵੇਰਵਾ : ਪੱਤਰੇ ੨੨: ਕਾਗਜ ਦੇਸੀ ਲਿਖਤ ਸ਼ਿਕਸਤਾ: ਹਾਸ਼ੀਆ ਹਰੇਕ ਸਫੇ ਤੇ ਅੱਧਾ ਅੱਧਾ ਇੰਚ।ਸਮਾਂ : ਵਰਤਮਾਨ ਸਮੇਂ ਦੀ ਤਾਜੀ ਲਿਖਤ ਹੈ।ਲਿਖਾਰੀ : ਕਰਤਾ (ਖ਼ੁਦ)।ਨੋਟ: ਇਸ ਪੁਸਤਕ ਵਿਚ 'ਉ' 'ਅ' ਤੋਂ ਲੈ ਕੇ ਭੁਲਾਵੇਂ ਅੱਖਰ, ਦੋ, ਤਿੰਨ ਅੱਖਰਾਂ ਅਤੇ ਦੁੱਤ ਅੱਖਰਾਂ ਦੇ ਸ਼ਬਦ ਦਿੱਤੇ ਹੋਏ ਹਨ ਤੇ ਸਾਰੀ ਪੁਸਤਕ ਤਿੰਨ ਅਧਿਆਵਾਂ ਵਿਚ ਵੰਡੀ ਹੋਈ ਹੈ। ਭੁਲਾਵੇਂ ਅੱਖਰਾਂ ਤੇ ਬਾਦ ਮੁਹਾਰਨੀ ਤੇ ਫੇਰ ਨਿੱਕੇ ਵਡੇ ਪਾਠ ਚਿੱਠੀ-ਪੱਤਰ ਲਿਖਣ ਦੇ ਢੰਗਾਂ ਸਮੇਤ ਦਿੱਤੇ ਹੋਏ ਹਨ। ਬੋਲੀ, ਇਸਦੀ ਸ਼ੁੱਧ ਪੰਜਾਬੀ ਹੈ ਪਰ ਫੇਰ ਵੀ ਮਲਵਈ ਸ਼ਬਦਾਂ ਦਾ ਕਈ ਥਾਂਵੀਂ ਜ਼ੋਰ ਹੈ। ਪੰਜਾਬੀ ਦੀ ਸਿਕਸਤਾ ਲਿਖਤ ਦਾ ਇਸ ਵਿਚੋਂ ਅੱਛਾ ਨਮੂਨਾ ਮਿਲ ਸਕਦਾ ਹੈ। ਇਹ ਪੁਸਤਕ ਗੁਰਮੁਖੀ ਦੀ ਸਾਫ਼ ਤੇ ਸਿਕਸਤਾ ਹੱਥ-ਲਿਖਤ ਦਾ ਸੁੰਦਰ ਨਮੂਨਾ ਹੋਣ ਕਰਕੇ ਮਹਿਕਮਾ ਪੰਜਾਬੀ, ਪੰਜਾਬੀ, ਪੈਪਸੂ (ਪਟਿਆਲਾ) ਨੂੰ ਸੰਨ ੧੯੫੦ ਵਿਚ ੨੫੦) ਢਾਈ ਸੋ ਰੁਪਏ ਦੇ ਕੇ ਕਰਤਾ ਪਾਸੋਂ ਖ਼ਰੀਦੀ ਸੀ।