ਹੱਥ ਲਿਖਤ ਨੰਬਰ 70

ਰੁਕਮਨੀ ਮੰਗਲ
ਲੇਖਕ : ਰਾਮ ਲਲਾ ।
ਵੇਰਵਾ : ਪੱਤਰੇ ੪੩; ਪ੍ਰਤੀ ਸਫ਼ਾ ੭ ਸਤਰਾਂ: ਕਾਗ਼ਜ਼ ਕਸ਼ਮੀਰੀ: ਲਿਖਾਈ ਸਾਫ ਤੇ ਸ਼ੁੱਧ ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਛੰਦਾਂ ਦੇ ਨਾਮ, ਅੰਕ ਤੇ ਹੋਰ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ : ਸੰਮਤ ੧੯੦੧ ਬਿ. (ਭਾਦੋਂ ਸੁਦੀ ੯, ਦਿਨ ਸ਼ੁਕਵਾਰ)। ਲਿਖਾਰੀ-ਧਰਮ ਸਿੰਘ
ਆਰੰਡ : ੴ ਸ੍ਰੀ ਗਣੇਸਾਇ ਨਮਹ। ਅਥ ਰੁਕਮਨੀ ਮੰਗਲ ਲਿਖਯਤੇ। ਛੰਦ॥
ਨਿਗਮ ਜਾ ਕੋ ਨਿਤ ਗਾਵੈ ਧਯਾਨ ਸਿਵ ਉਰ ਆਨ ਹੀ।.....
ਅੰਤ : ਸੋਰਠਾ॥ ਚੰਦ ਨਿਧੀ ਮਹੀ ਜਾਨ, ਸੰਮਤ ਕੀ ਸੰਖਯਾ ਗਨੋ।
ਭਾਦਵ ਸੂਦ ਪਹਚਾਨ, ਰਸ ਥਿਤ ਬਾਸੁਰ ਦੈਤ ਗੁਰ ॥੧॥
ਇਤਿ ਸ੍ਰੀ ਰੁਕਮਨੀ ਮੰਗਲ ਸਮਾਪਤੰ।