ਹੱਥ ਲਿਖਤ ਨੰਬਰ-5

ਹਨੂਮਾਨ ਨਾਟਕ
ਲੇਖਕ : ਹਿਰਦੇ ਰਾਮ ਭੱਲਾ
ਆਦਿ ਅੰਤ ਦੇ ਪਤਰ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।
ਆਦਿ : ਉਭਾਰਯੋ॥ ਸ੍ਰੀ ਰਘੁਵੀਰ ਤੇ ਬਾਨ ਬਿਲਾਸ ਤੇ ਧਰਮੁ ਰਚਯੋ ਤ੍ਰਾਈ ਲੋਕ
ਬਿਥਾਰਿਯੋ
ਅੰਤ ਕਬਿਤ॥ ਜਾਇ ਸਰਨ..(ਅੱਗੇ ਪਤਰੇ ਨਹੀਂ ਹਨ)
ਇਸ ਪੋਥੀ ਵਿਚ ਬਰੀਕ ਕਲਮ ਨਾਲ ਸੁਧਾਈ ਕੀਤੀ ਹੋਈ ਹੈ। ਪੋਥੀ ਦੀ ਜਿਲਦ ਟੁੱਟ ਚੁਕੀ ਹੈ ਤੇ ਪਤਰੇ ਵੱਖ ਵੱਖ ਹੋਏ ਹਨ। ਅੰਤਲੇ ਪੰਨੇ ਪਾਣੀ ਲੱਗਣ ਕਾਰਣ ਗਲੇ ਹੋਏ ਹਨ ਅਤੇ ਪੋਥੀ ਦੀ ਹਾਲਤ ਖਰਾਬ ਹੈ। ਇਹ ਪੁਸਤਕ ਕਈ ਵਾਰ ਗੁਰਮੁਖੀ ਤੇ ਦੇਵਨਾਗਰੀ ਵਿਚ ਛਪ ਚੁਕੀ ਹੈ ਜਿਸ ਕਾਰਣ ਦੁਰਲਭ ਨਹੀਂ ਹੈ।