ਹੱਥ ਲਿਖਤ ਨੰਬਰ 184

ਬਿਹਾਰੀ ਸਤਸਈ ਤੇ ਰਸਦੀਪਕਾ
ਵੇਰਵਾ : ਪੱਤਰੇ ੯੦; ਪ੍ਰਤੀ ਸਫ਼ਾ ੯ ਸਤਰਾਂ: ਕਾਗ਼ਜ਼ ਕਸ਼ਮੀਰੀ ਲਿਖਤ ਸਾਫ਼ ਤੇ ਸ਼ੁੱਧ ਸਿਆਹੀ ਦੀ ਗੂੰਦ ਖ਼ਰਾਬ ਹੋਣ ਕਰਕੇ ਕੁੱਝ ਪਤਰੇ ਫਟੇ ਹੋਏ, ਜਿਸ ਕਰਕੇ ਕਈ ਥਾਵੇਂ ਲਿਖਤ ਪੜ੍ਹੀ ਨਹੀਂ ਜਾਂਦੀ; ਹਾਸ਼ੀਆਂ ਰੰਗੀਨ ਲਕੀਰਾਂ ਵਾਲਾ: ਸਿਰਲੇਖ, ਛੰਦ-ਅੰਕ ਤੇ ਵਿਸ਼ਾਮ-ਚਿੰਨ ਲਾਲ ਸਿਆਹੀ ਨਾਲ ਲਿਖੇ ਹੋਏ; ਇਹ ਪੁਸਤਕ ਨਾਗਰੀ ਅੱਖਰਾਂ ਵਿਚ ਕਈ ਵੇਰ ਛਪ ਚੁੱਕੀ ਹੈ।
ਸਮਾਂ : ਸੰਮਤ ੧੯੯੩ ਬਿ.।
ਲਿਖਾਰੀ : ਧਰਮ ਸਿੰਘ।
ਬਿਹਾਰੀ ਸਤਸਈ (ਬਿਹਾਰੀ ਲਾਲ)
ਆਰੰਭ : ੴ ਸਤਿਗੁਰ ਪ੍ਰਸਾਦਿ॥ ਅਬ ਬਿਹਾਰੀ ਸਤਸੈਯਾ ਲਿਖਯਤੇ॥
ਦੋਹਰਾ॥ ਮੇਰੀ ਭਵ ਬਾਧਾ ਹਰੋ.......
ਅੰਤ : ਸੈਮਰ ਗੁਨ ਅਹਿ ਨਾਗ ਸਸਿ, ਮਕਰ ਮਾਸ ਇਕ ਤੀਨ।
ਰਵੀ ਵਾਰ, ਤਿਥ ਮਹੀ ਪੁਨ ਸਮਝਹੁ ਗੁਨੀ ਪ੍ਰਬੀਨ ॥੩੦॥
ਇਹ ਦੋਹਰਾ ਲਿਖਾਰੀ ਵਲੋਂ ਹੈ, ਤੇ ਇਸ ਤੋਂ ਪਹਿਲਾਂ ਪੱਤਰਾਂ ਖ਼ਰਾਬ ਹੋਣ ਕਰਕੇ ਇਸ ਸਤਸਈ ਦੇ ਅੰਤਲੇ ਦੋਹਰੇ ਪੜ੍ਹੇ ਨਹੀਂ ਜਾਂਦੇ।
ਰਸ ਪ੍ਰਦੀਪਕਾ (ਕਵੀ ਬੁੱਧ ਸਿੰਘ)
ਵੇਰਵਾ : ਪੱਤਰੇ ੯੧ ਤੋਂ ੧੦੩ (੧੩)
ਆਰੰਭ : ੴ ਸ੍ਰੀ ਗਣੇਸਾਯ ਨਮ:॥ ਅਥ ਰਸ ਪ੍ਰਦੀਪਕਾ ਲਿਖਤੇ॥ ਦੋਹਰਾ॥ ਸਿਵ ਸੁਤ ਪਦ ਪੰਕਜ ਨਮੋ....(ਪੱਤਰਾ ੯੧)
ਅੰਤ: ਜਾ ਤੇ ਰਸ ਕਸ ਸਮੁਝਿਯੈ ਥੋਰੇ ਹੀ ਮੈਂ ਬੀਰ।
ਕਹੀ ਸੁ ਜਨ ਹਿਤ ਪ੍ਰੇਮ ਸੋ, ਰਸ ਪ੍ਰਦੀਪਕਾ ਧੀਰ ॥੯੯॥
ਭਾਨ ਸਿੰਘ ਹਿਤ ਕੋ ਭਵਨ, ਰਵਨ ਰੂਪ ਹਿਤ ਮਾਨਿ।
ਪ੍ਰਗਟ ਕਰੀ ਕਵਿ ਬੁਧਿ ਸਿੰਘ, ਰਸ ਪ੍ਰਦੀਪਕਾ ਜਾਨ॥੧੦੦॥
ਸੰਮਤ ਅਠ ਦਸ ਬਾਹਠੋ, ਅੰਮ੍ਰਿਤਸਰ ਸਭ ਥਾਨ।
ਰਟੀ ਬਟੀ ਦੁਖ ਕੀ ਕਟੀ, ਜਟੀ ਨੰਦ ਬਲ ਹਾਨ॥੧੦੧॥
ਇਤਿ ਸ੍ਰੀ ਰਸ ਪ੍ਰਦੀਪਕਾ ਸੰਪੂਰਨੰ.।