ਹੱਥ ਲਿਖਤ ਨੰਬਰ 181

ਕਿੱਸਾ ਸੱਸੀ ਪੁੰਨੂ ਤੇ ਹੋਰ ਰਚਨਾਵਾਂ
(ੳ) ਕਿੱਸਾ ਸੱਸਾ ਪੁੰਨੁ-ਹਾਸ਼ਮ
(ਅ) ਸੀਹਰਫੀ ਪੂਰਨ ਭਗਤ ਕੀ (ਕਾਦਰ ਯਾਰ)
(ੲ) ਸੀਹਰਫ਼ੀ ਫ਼ਰੀਦ ਜੀ ਕੀ
(ਸ) ਸੱਸੀ ਸੋਹਣੀ ਮਹੀਂਵਾਲ
(ਹ) ੧੫੬ ਸੀਹਰਫ਼ੀ ਗੋਪੀ ਚੰਦ ਦੀ ਗੰਗਾ ਰਾਮ
(ਕ) ਸੀਹਰਫ਼ੀ ਕਾਸ਼ੀ ਰਾਮ ਕੀ (ਕਾਸ਼ੀ ਰਾਮ)
(ਸ) ਸੀਹਰਫੀ ਸ੍ਰੀ ਦਿਯਾਲ ਸਿੰਘ ਕੀ (ਦਿਆਲ ਸਿੰਘ)
(ਗ) ਸੀਹਰਫ਼ੀ ਮੀਰਨ ਕੀ
(ਘ) ਸੀਹਰਫ਼ੀ ਪੀਰ ਬਖ਼ਸ ਕੀ
ਵੇਰਵਾ : ਪੱਤਰੇ ੪੭; ਪ੍ਰਤੀ ਸਫ਼ਾ ੭ ਜਾਂ ੮ ਸਤਰਾਂ: ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਲਾਲ ਲਕੀਰਾਂ ਵਾਲਾ; ਸਿਰਲੇਖ ਤੇ ਕੁਝ ਛੰਦ-ਅੰਕ ਲਾਲ ਸਿਆਹੀ
ਨਾਲ ਲਿਖੇ ਹੋਏ; ਪੱਤਰੇ ਕਿਰਮ ਖੁਰਦਾ, ਜਿਸ ਕਰਕੇ ਛੇਕ ਪਏ ਹੋਏ ਹਨ; ਜਿਲਦ ਟੁੱਟੀ ਹੋਈ ਤੇ ਕਈ ਪਤਰੇ ਫਟੇ ਹੋਏ।
ਸਮਾਂ : ੧੯ਵੀਂ ਸਦੀ ਈ.।
ਲਿਖਾਰੀ : ਨਾਮਾਲੂਮ ।
ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਸੱਸੀ ਪੁਨੂੰ ਲਿਖਯਤੇ
ਹਿਕਮਤ ਓਸ ਖੁਦਾਵੰਦ ਵਾਲੀ......।
ਅੰਤ :ਪੀਰ ਬਖ਼ਸ਼ ਨੇ ਤਾਂ ਕੁਲਫ਼ ਖੋਲਿਆ ਹੈ,
ਖੁਲ੍ਹੇ ਹਟ ਹਰਤਾਲ ਬਜਾਰ ਵਿਚੋਂ।