ਹੱਥ ਲਿਖਤ ਨੰਬਰ-36 ਪ੍ਰਬੋਧ ਚੰਦ੍ਰੋਦਯ ਨਾਟਕਲੇਖਕ : ਕ੍ਰਿਸ਼ਨ ਮਿਸ਼੍ਰ।ਅਨੁਵਾਦਕ : ਗਯਾਨ ਦਾਸ, ਜਲ੍ਹੇ ਵਾਲਾ ।ਵੇਰਵਾ : ਪੱਤਰੇ ੧੮੪: ਪ੍ਰਤੀ ਸਫ਼ਾ ਔਸਤ ਸਤਰਾਂ ੬; ਕਾਗ਼ਜ਼ ਦੇਸੀ: ਲਿਖਤ ਪ੍ਰਾਚੀਨ: ਹਾਸ਼ੀਆ ਲਾਈਨਦਾਰ, ਪੋਣਾ ਪੋਣਾ ਇੰਚ; ਕਿਤੇ ਕਿਤੇ ਛੰਦਾਂ ਦੇ ਸਿਰਲੇਖ ਗੇਰੂ ਨਾਲ ਰੰਗੇ ਹੋਏ।ਸਮਾਂ : ਅੱਸੂ ਸੁਦੀ ੧, ਸੰਮਤ ੧੮੪੬ ਬਿ. । ਲਿਖਾਰੀ-ਨਾਮਾਲੂਮ।ਆਰਂਭ : ੴ ਸ੍ਰੀ ਗਣੇਸਾਯ ਨਮ:। ਸ੍ਰੀ ਰਾਮਾਯ ਸੀਤਾ ਪਤਿਯੇ ਨਮ:॥ ਦੋਹਰਾ॥ਸ੍ਰੀ ਰਘੁਪਤਿ ਪਦ ਪੰਕਰੁਹੁ, ਧਾਰਿ ਮਨਸਿ ਸੁਖਕਾਰ।ਪੁਨ ਸ੍ਰੀ ਮਤ ਗੁਰੂ ਪਦ ਕਮਲ, ਧਯਾਇ ਸੁ ਪਰਮ ਉਦਾਰ ॥੧॥ ਰਾਮ ਰਟਤ ਕਲਿਮਖ ਮਿਟਤ ਝਟਤ ਘਟਤ ਦੁਖ ਖਾਨ। ਧਰ੍ਮ ਜਟਤ ਮਤਿ ਲਟਤ ਗੁਨ, ਕਟਤ ਮਹਾ ਅਗਯਾਨ॥੨॥ਬਿਜਯ ਬਿਬੇਕ ਸੁ ਭੂਪਤਿਹਿ, ਮੋਹ ਪਰਾਜਯ ਨਾਮ। ਨਾਟਕ ਸਭ ਸੰਖੇਪ ਸੋ, ਰਚੋ ਗ੍ਰੰਥ ਅਭਿਰਾਮ॥੩॥ਕ੍ਰਿਸਨ ਮਿਸ ਜੋ ਸੰਸਕ੍ਰਿਤ, ਰਚਾ ਸਾਹਿਤ ਬਿਸਤਾਰ ।ਤਿਸ ਹੀ ਤੇ ਭਾਖਾ ਕਰੋ, ਸੁਲਪ ਪਾਠ ਨਿਰਧਾਰ ॥੪॥ਬਾਲ ਬੋਧ ਕੇ ਹੇਤੁ ਇਤ, ਬਰਣੋ ਕਛੁ ਇਕ ਸਾਰ। ਜੇਤੋ ਅਬਸਹਿ ਚਾਹਿਯੇ, ਕਰੋ ਨ ਕਠਨ ਬਿਥਾਰ ॥੫॥ਸਰਲ ਚੌਪਈ ਦੋਹਰਾ, ਪਟੈ ਸੁ ਬਾਲ ਸੁਛੰਦ। ਸੁਗਮ ਇਹਾ ਰਚਨਾ ਕਰੋ, ਕਤਹੂੰ ਛੰਦ ਪ੍ਰਬੰਧ॥੬॥ਅੰਤ: ਰਤਨ ਕੁਇਰਿ ਸੁਭ ਸੀਲਾ ਬਾਈ । ਦਯਾ ਸੁ ਸੀਲਾ ਸੁਮਤਿ ਤਥਾਈ। ਇਨ ਕੇ ਹਿਤੁ ਇਹ ਭਾਖਾ ਬਰਣੀ। ਮਨਮਲ ਹਰਣਿ ਬਿਮਲ ਜਸ ਕਰਣੀ॥ ੧੯੮॥ਦੇਹਰਾ ॥ਸ੍ਰੀ ਮਤ ਕਾਸੀ ਰਾਮ ਪ੍ਰਭ, ਸੇਵਕ ਗਯਾਨਾ ਰਾਮ। ਤਿਨ ਸੁ ਬਾਸ ਜਲ੍ਹਾ ਨਗਰ, ਰਚਾ ਗ੍ਰੰਥ ਅਭਿਰਾਮ॥੨੦੧॥ ਅਸਟਾ ਦਸ ਸਤ ਅਧਿਕ ਪੁਨ, ਚਸਖਸਿ ਬਹੁ ਧਾਨ। ਸੰਮਤ ਦਿਨ ਅਨ ਸੁਧੀ, ਪ੍ਰਤਿਪਦ ਸ਼ੁਕ ਪ੍ਰਮਾਨ॥੨੦੨॥ ਤਾ ਦਿਨ ਸੰਪੂਰਣ ਭਯੋ, ਬਿਜਯ ਬਿਬੇਕ ਸੁ ਗ੍ਰੰਥ। ਜਾ ਮੈ ਮੋਹ ਪਰਾਜਯ, ਬੋਧੈਦਯੋ ਸੁ ਪੰਥ॥ ੨੦੩ ਬਿਦਵਤ ਰੰਜਨ ਗ੍ਰੰਥ ਯਹ, ਗੰਜਨ ਮੋਹ ਪਸਾਰ। ਸੱਜਨ ਸਭਾ ਸੁ ਰੁਚਿ ਸਦਾ, ਹੋਵੇ ਅਧਿਕ ਪ੍ਰਚਾਰ ॥੨੦੪॥ ਦਖਣ ਦਿਸਿ ਸੀਰੰਦ ਤੇ, ਜੋਜਨ ਜਲ੍ਹਾ ਗ੍ਰਾਮ। ਜਨਮ ਸਥਲ ਯਾ ਗ੍ਰੰਥ ਕੋ, ਸੁਜਨ ਬਾਸ ਅਭਿਰਾਮ॥੨੦੫। ਇਤਿ ਸ੍ਰੀ ਮਤ ਸ੍ਵਾਮੀ ਕਾਸੀ ਰਾਮ ਸਿਖ ਗਯਾਨ ਦਾਸ ਬਿਰਚਿਤੇ ਬਿਬੇਕ ਬਿਜਯ ਨਾਟਕੇ ਪ੍ਰਬੋਧ ਚੰਦ੍ਰਦਯ ਨਾਮਪੰਚਮੇ ਬਿਸ੍ਰਾਮ। ਸਮਾਪਤਯੰ ਬਿਬੇਕ ਬਿਜਯ ਨਾਟਕ ਗ੍ਰੰਥਾ॥ਇਹ ਗ੍ਰੰਥ ਸ੍ਰੀ ਕ੍ਰਿਸ਼ਨ ਮਿਸ਼ ਦੇ ਪ੍ਰਬੋਧ ਚੰਦਯ ਨਾਟਕ (ਸੰਸਕ੍ਰਿਤ) ਦਾ ਅਨੁਵਾਦ ਹੈ ਤੇ ਇਸ ਦਾ ਦੂਜਾ ਨਾਮ 'ਬਿਬੇਕ ਬਿਜਯ ਨਾਟਕ' ਹੈ।