ਹੱਥ ਲਿਖਤ ਨੰਬਰ 233 ਹਨੂਮਾਨ ਨਾਟਕਲੇਖਕ : ਕਵੀ ਹਿਰਦੇ ਰਾਮ ਭੱਲਾ।ਵੇਰਵਾ : ਪੱਤਰੇ ੩੦੩, ਤੇ ੩੦੪ਵਾਂ ਪੱਤਰਾ ਗੁੰਮ, ਜਿਸ ਕਰ ਕੇ ਪੁਸਤਕ ਅਧੂਰੀ ਹੈ; ਪ੍ਰਤੀ ਸਫ਼ਾ ੯ ਜਾਂ ੧੦ ਸਤਰਾਂ: ਕਾਗ਼ਜ਼ ਦੇਸੀ; ਲਿਖਤ ਸਿੱਧੀ ਸਾਦੀ: ਮੁੱਢਲੇ ੧੬ਪੱਤਰਿਆਂ ਦਾ ਹਾਸ਼ੀਆ ਬਿਨਾਂ ਲਕੀਰਾਂ ਤੇ ਬਾਕੀ ਸਾਰੀ ਪੁਸਤਕ ਦਾ ਹਾਸੀਆ ਸਾਦਾ ਲਾਲ ਲਕੀਰਾਂ ਵਾਲਾ: ਕਈ ਥਾਂਵੀਂ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ: ਜਿਲਦ ਟੁੱਟੀ ਹੋਈ ਤੇ ਅੰਤ ਵਿਚ ਇਕ ਪੱਤਰਾ ਦਸ ਗ੍ਰੰਥੀ ਵਿਚੋਂ ਹਜ਼ਾਰੇ ਦੇ ਸ਼ਬਦਾਂ ਦਾ, ਜੇ ਹੋਰ ਕਲਮ ਤੋਂ ਲਿਖਿਆ ਹੋਇਆ ਹੈ।ਸਮਾਂ : ਸੰਮਤ ੧੯੮੦ ਬਿ।ਲਿਖਾਰੀ : ਨਾਮਾਲੂਮ।ਆਰੰਭ : ੴ ਸ੍ਰੀ ਗਣੇਸਾਯ ਨਮ:॥ ਅਥ ਹਨੂਮਾਨ ਨਾਟਕ ਲਿਖਯਤੇ। ਕ੍ਰਿਤ ਕਬਿ ਹਿਰਦੈ ਰਾਮ ਭਲਾ॥ ਕਬਿਤੁ॥ ਤੀਨ ਲੋਕ ਪਤਿ ਪ੍ਰਾਣ ਪਤਿ ਪ੍ਰੀਤਿ ਹੀ ਸੋ ਰਤਿ ਅਗਤਿਨ ਗਤਿ ਕੋ ਚਰਨ ਸਿਰ ਨਿਆਇ ਹੈ।.....(ਪੱਤਰਾ ੧)ਅੰਤ : ਪੱਤਰਾ ਨੰ. 3੦੩ ਗੁੰਮ ਹੋਣ ਕਰ ਕੇ ਅੰਤਲਾ ਪਾਠ ਨਹੀਂ ਮਿਲਦਾ।