ਹੱਥ ਲਿਖਤ ਨੰਬਰ-19

ਚੋਣਵੀਆਂ ਸਾਖੀਆਂ
ਲੇਖਕ : ਨਾਮਾਲੂਮ।
ਵੇਰਵਾ: ਪੱਤਰੇ ੧੮੮ ਤੋਂ ੨੬੨ (੭੫); ਆਦਿ-ਅੰਤ ਦੇ ਪੱਤਰੇ ਗੁੰਮ ਪ੍ਰਤੀ ਸਫ਼ਾ ਸਫ਼ਾ ੧੬ ਸਤਰਾਂ; ਕਾਗ਼ਜ਼ ਦੇਸੀ ਲਿਖਤ ਪੁਰਾਣੀ; ਸਾਫ਼ ਤੇ ਸ਼ੁੱਧ, ਹਾਸ਼ੀਆਂ ਲਕੀਰਾਂ ਵਾਲਾ।
ਸਮਾ: ਸੰਮਤ ੧੮੫੨ ਬਿ.।
ਲਿਖਾਰੀ :ਨਾਮਲੂਮ।
ਆਰੰਭ ੴ ਸਤਿਗੁਰ ਪ੍ਰਸਾਦਿ। ਉਦਾਸਿ ਮਕੇ ਕੀ ਮਹਲਾ ੧॥ ਤਿਤੁ ਉਦਾਸੀ ਪੈਰੀ ਖਉਸਾਂ ਚੰਮ ਕੀਆਂ ਅਤੇ ਚੰਮ ਕੀ ਸੁਥਣਿ। ਗਲਿ ਵਿਚਿ ਮਾਲਾ, ਮਥੈ ਟਿਕਾ ਬਿੰਦੀ ਕਾ, ਨੀਲੇ ਬਸਤ੍ਰ। ਅਤੇ ਖੇਡਦਾ ਖੇਡਦਾ ਹਜ ਵਿਚਿ ਜਾਇ ਨਿਕਲਿਆ। ਤਦਹੁ ਇਕੁ ਹਾਜੀ ਰਾਹਿ ਵਿਚਿ ਮਿਲਿਆ ਇਕ ਰਾਤ ਇਕਠੇ ਰਹੇ।
ਤਬ ਹਾਜੀ ਪੁਛਿਆ ਕਹਿਉਸੁ ਰੇ ਦਰਵੇਸ ਤਰ ਕਾਸਾ ਨਹੀਂ। ਲਕੜੀ ਚਮੜੀ ਤੰਗੜੀ ਕਿਛੁ ਨਾਹੀ ਤੂੰ ਹਿੰਦੂ ਹੈ ਕਿ ਮੁਸਲਮਾਨੁ ਹੈ..... (ਪੱਤਰਾ ੧੮੮)
ਅੰਤ: ਸਾਖੀ ਮਹਲਾ ਪ, ਮਹਾਪੁਰਖ ਜੋ ਹੈਨਿ ਸੋ ਪ੍ਰਮੇਸਰ ਕਾ ਸਰੂਪ ਹੈਨਿ। ਜੇ ਕੋਈ ਪ੍ਰਮੇਸਰ ਕਾ ਸਰੂਪ..... (ਪੱਤਰਾ २੬२)
ਇਸ ਤੋਂ ਅੱਗੇ ਪਾਠ ਨਹੀਂ ਮਿਲਦਾ।
ਤਤਕਰਾ, ਜੋ ਇਸ ਪੁਸਤਕ ਦੇ ਆਦਿ ਵਿਚ ਦਿੱਤਾ ਹੋਇਆ ਹੈ, ਉਸ ਦੇ ਅਨੁਸਾਰ ਇਸ ਦੇ ਲਿਖੇ ਜਾਣ ਦਾ ਸਮਾਂ ਤੇ ਇਸ ਦੀਆਂ ਕੁਲ ਸਾਖੀਆਂ ਦਾ ਪਤਾ ਲਗਦੀ ਹੈ, ਉਹ ਤਤਕਰਾ ਇਸ ਪ੍ਰਕਾਰ ਹੈ-
ੴ ਸਤਿਗੁਰ ਪ੍ਰਸਾਦਿ। ਤਤਕਰਾ ਸੂਚੀ ਪੋਥੀ ਕਾ ਲਿਖਿਆ ਸਤਿਗੁਰਾਂ ਕੇ ਪ੍ਰਸਾਦਿ । ਸੰਮਤ ੧੮੫੨ ਮਹੀਨੇ ਬਿਸਾਖ ਦੇ।
ਉਦਾਸੀ ਮਕੇ ਕੀ ਮਹਲਾ੧, ਗੋਸਟਿ ਮਹਲਾ ੧ ਰਾਗੁ ਤਿਲੰਗੁ ਸਾਧੂ ਜਨ ਕੀ ੧. ਬਾਣੀ ਸੇਖ ਸਰਫ ਜੀ ਕੀ, ਧਨਾਸਰੀ ਪੈਂਚ ਕੀ. ,ਗੋਸਟਿ ਮਦੀਨੇ ਕੀ ਚਲੀ, ਨਸੀਹਤ ਨਾਮਾ, ਰਾਗ ਬਿਹਾਗੜਾ ਮੰ. ੮ ਹਰਿ ਹਰਿ.. ...., ਗੋਸਟਿ ਬਾਬੇ ਨਾਨਕ ਕੀ ਸਿਖ ਨਾਲਿ, ਸਾਖੀ ਮਹਲਾ ੧, ਸਾਖੀ ਚਾਰ ਬੇਦ, ਰਾਗੁ ਮਾਰੂ ਮ: ੧ ਗਉੜੀ ਮਹਲਾ ੫, ਧੰਨੇ ਕਾ ਚਰਿਤ੍ਰ, ਗੋਸਟਿ ਬਹੋੜੇ ਨਾਲਿ, ਸਾਖੀ ਮਹਲਾ ੩, ਮਹਲਾ ੫ ਤੇ ਮਹਲਾ ੧ ।