ਹੱਥ ਲਿਖਤ ਨੰਬਰ 254 ਨਾਂ : ਪਰਚੀ ਪਾਤਸ਼ਾਹੀ ੧੦ ਕੀਲੇਖਕ : ਸੇਵਾ ਦਾਸ, ਅੱਡਣ ਸ਼ਾਹੀ।ਵੇਰਵਾ : ਪੱਤਰੇ ੩੮੩-੪੫੩ (੭੧); ਪ੍ਰਤੀ ਸਫ਼ਾ ੧੫ ਸਤਰਾਂ: ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਸਾਦਾ ਲਕੀਰਾਂ ਵਾਲਾ; ਇਹ ਪੁਸਤਕ ਚੂੰਕਿ ਪਹਿਲਾਂ ਕਿਸੇ ਹੋਰ ਪੁਸਤਕ ਦਾ ਅੰਤਲਾ ਭਾਗ ਸੀ, ਇਸ ਲਈ ਇਸ ਦੇ ਪੱਤਰਿਆਂ ਦੀ ਗਿਣਤੀ ੩੮੩ ਤੋਂ ਸ਼ੁਰੂ ਹੁੰਦੀ ਹੈ।ਲਿਖਾਰੀ : ਨਾਮਾਲੂਮ।ਸਮਾਂ : ਇਕ ਸੌ ਪੰਜਾਹ ਸਾਲ ਤੋਂ ਵੱਧ ਪੁਰਾਣੀ ਲਿਖਤ ਜਾਪਦੀ ਹੈ।ਆਰੰਭ : ਗੁਰੂ ਨਾਨਕ ਦੇ ਨਾਂ ਤੇ ਲਿਖੇ ਮੰਤਰਾਂ ਦਾ ਅੱਧਾ ਪੱਤਰਾ ਛੱਡ ਕੇ) ੴ ਸਤਿਗੁਰ ਪ੍ਰਸਾਦਿ। ਅਥ ਪਰਚੀ ਪਾਤਸਾਹੀ ਦਸਵੀਂ ਕੀ, ਮਹਲਾ ੧੦॥ ਪ੍ਰਥਮੇ ਦਸਾ ਮਹਲਾ ਕੇ ਨਾਮ ਲਿਖੇ। ਗੁਰੂ ਨਾਨਕ ਜੀ ॥੧॥ ਗੁਰੂ ਅੰਗਦ ਜੀ ॥੨॥ ਗੁਰੂ ਅਮਰ ਦਾ ਜੀ ॥३॥(ਪੱਤਰਾ ੩੮੩)ਪ੍ਰਥਮੇ ਸਾਖੀ ਪਹਲੇ ਮਹਲ ਕੀ ਤੁਰੀ । ਜਬ ਗੁਰੂ ਨਾਨਕ ਜੀ ਪਹਲੇ ਮਹਲਿ ਰਮਤ ਕਰਤੇ ਸੁਮੇਰ ਪਰਬਤ ਊਪਰਿ ਜਾਇ ਖੜੇ ਹੋਏ।...... (ਪੱਤਰਾ ੩੮੪)ਅੰਤ :..ਜਿਸ ਜਿਸ ਭਾਵਨੀ ਕਰਿ ਕੈ ਕੋਊ ਪੂਜਾ ਚਾੜ੍ਹਤਾ ਹੈ ਸੋ ਸੋ ਭਾਵਨੀਆ ਗੁਰੂ ਪੂਰਨ ਕਰਤਾ ਹੈ। ਊਹਾ ਛਤ੍ਰੀ ਅੰਮ੍ਰਿਤ ਪ੍ਰਸਾਦਿ ਲੇਤੇ ਹੈ। ਸਭ ਸਿਖ ਸੰਤ ਭੁੰਚਤੇ ਹਹਿ। ਸਰਬ ਪ੍ਰਕਾਰ ਉਹ ਅਸਥਾਨ ਜੀਵਹੁ ਕੀ ਕਾਮਨਾ ਪੂਰਨ ਕਰਤਾ ਹੈ॥੫੦॥ ਫੁਨਹਾ॥ਸੇਵਾ ਦਾਸ ਉਦਾਸੀ ਕੀਨੀ ਪਰਚਰੀ।ਗੁਰ ਉਸਤਤ ਕੀ ਪੋਥੀ ਪ੍ਰੇਮ ਕੇ ਸਰ ਚਰਚਰੀ। ਗੁਰ ਉਸਤਤਿ ਬੇਅੰਤ ਅਗਮ ਅਪਾਰ ਜੀ।ਕਛੁ ਆਪਨੇ ਭਲੇ ਕਉ ਕੀਨੀ ਛੁਦ੍ਰ ਉਚਾਰ ਜੀ ॥੧॥ਇਤਿ ਪਰਚੀ ਗੁਰੂ ਗੋਬਿੰਦ ਸਿੰਘ ਜੀ ਕੀ ਸੰਪੂਰਣ ਸਮਾਪਤੰ। ਸਾਖੀਆਂ ਪੰਜਾਹ ਹੋਇ ਚੁਕੀਆਂ। ਪਰਚੀ ਏਕ ਹੋਈ ਚੁਕੀ ॥੧॥ਦੋਹਰਾ॥ ਪੜ੍ਹਿ ਸੁਨਿ ਮਨ ਸਮਝਾਈਐ, ਸੰਤ ਜਨਾ ਕੋ ਭੇਦ।ਹੋਇ ਮੁਕਤ ਸੰਸਾਰ ਤੇ, ਕਬਹੂ ਨ ਪਾਵੈ ਖੇਤੁ ॥੧॥ (ਪੱਤਰਾ ੪੫੩)