ਹੱਥ ਲਿਖਤ ਨੰਬਰ 63

ਵਫ਼ਾਤ ਨਾਮਾ (ਫ਼ਾਰਸੀ ਅੱਖਰ)
ਲੇਖਕ : ਨਾਮਾਲੂਮ ।
ਵੇਰਵਾ : ਪੱਤਰੇ ੧੯; ਪ੍ਰਤੀ ਸਫ਼ਾ ੯ ਸਤਰਾਂ; ਕਾਗ਼ਜ਼ ਦੇਸੀ ਤੇ ਲਿਖ ਪੁਰਾਣੀ; ਕਈ ਥਾਵੇਂ ਜ਼ੋਰਾਂ ਜ਼ਬਰਾਂ ਤੇ ਹੋਰ ਨਿਸ਼ਾਨ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਾਲੂਮ।
ਆਰੰਭ : ਹਬੋ ਹੁਕਮ ਦਿਤਾ ਹੱਥ ਤੇਰੇ ਨਾਲੇ ਮੁਹਰ ਨਗੀਨਾ॥
ਤਖਤ ਬਿਠਾਇਆ ਸਰਵਰ ਤਾਈਂ ਕੀਤਾ ਜਾਇਨਸ਼ੀਨਾ॥
ਅੰਤ : ਨਾ ਕੁਝ ਖੈਰ ਸਖ਼ਾਵਤ ਕੀਤੀ, ਨਾ ਕੁਝ ਅਮਲ ਕਮਾਈ।
ਬਾਝ ਨਬੀ ਦੇ ਕਲਮਾ ਅਸਾਂ ਨੂੰ, ਹੋਰ ਪਨਾਹ ਨਾ ਕਾਈ।
ਬਹੱਕ ਲਾ ਇਲਾਹਾ ਇਲਿੱਲਾ ਮੁਹੰਮਦ ਰਸੂਲੱਲਾ। ਤਮ ਤਮ ਤਮਾਮ ਸ਼ੁਦ ਵਫ਼ਾਤ
ਨਾਮਾ ਹਜ਼ਰਤ ਪੈਗੰਬਰ ਬ-ਦਸਤਖ਼ਤ ਅਜ਼ੀਜ਼ੱਰਹਮਾਨ ਵਲਦ ਮੁਹੰਮਦ ਅਹਸਨ।