ਹੱਥ ਲਿਖਤ ਨੰਬਰ 106 ਲੇਖਕ : ਗੁਰੂ ਨਾਨਕ।ਵੇਰਵਾ : ਪੱਤਰ ੨੬: ਪ੍ਰਤੀ ਸਫ਼ੇ ਤੇ ੭ ਸਤਰਾਂ: ਲਿਖਤ ਪ੍ਰਾਚੀਨ: ਕਾਗਜ਼ ਦੇਸੀ: ਲਿਖਾਈ ਸਾਫ਼ ਤੇ ਸ਼ੁੱਧ ਹਾਸ਼ੀਆ ਲਕੀਰਾਂ ਵਾਲਾ (ਦੋਹੀਂ ਪਾਸੀਂ ਦੇ ਦੋ ਕਾਲੀਆਂ ਲਕੀਰਾਂ)।ਸਮਾਂ : ੧੬ਵੀਂ ਸਦੀ ਬਿਕ੍ਰਮੀ।ਆਰੰਭ : ੴ ਸਤਿਗੁਰ ਪ੍ਰਸਾਦਿ॥ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਆਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ਅੰਤ : ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ। ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ। ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ । ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ। ਜਿਨੀ ਨਾਮੁ ਧਿਆਇਆ ਗਏ ਮੁਸਕਤਿ ਘਾਲਿ। ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲਿ॥