ਹੱਥ ਲਿਖਤ ਨੰਬਰ 259 ਨਾਂ : ਮਾਧਵਾਨਲ ਕਾਮ ਕੰਦਲਾਲੇਖਕ : ਬੁਧ ਸਿੰਘ ਲਿਖਾਰੀ ਵਾਸਦੇਵ ਕਸ਼ਮੀਰੀਸਮਾਂ : 1896 ਬਿਕਰਮੀਪੱਤਰੇ: 22-163ਵੇਰਵਾ : ਕਾਗ਼ਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਮੁੱਢਲੇ ਪੱਤਰੇ ਗਵਾਚੇ ਹੋਣ ਕਰ ਕੇ ਪੁਸਤਕ ਨਾ-ਮੁਕੰਮਲ ਹੈ।ਸਮਾਂ : ਸੰਮਤ ੧੮੩੦ ਬਿ. ਨਕਲ : ਸੰਮਤ ੧੮੯੬ ਬਿ.।ਲਿਖਾਰੀ : ਪੰਡਿਤ ਵਾਸ ਦੇਵ, ਕਸ਼ਮੀਰੀ।ਆਰੰਭ : ...ਦਤ ਛਬਿ ਦੇਤਿ।ਹਾਵ ਭਾਵ ਕਰਿ ਅਦਿਭੁਤਨ, ਮਨੋ ਮੇਲ ਮਨ ਲੇਤ॥੬੪॥ (ਪੱਤਰਾ ੨੨)ਅੰਤ : ਸੰਬਤ ਸੇਂ ਅਠ ਅੋ ਦਸਮੇ ਪੁਨ, ਤ੍ਰਿਸਤ ਉਪਰ ਦੇਹ ਮਿਲਾਈ। ਹਾੜ੍ਹ ਬਦੀ ਤਿਥਹੂੰ ਪਰਬਾ, ਬੁਧ ਸਿੰਘ ਕਵੀ ਸੁਭ ਪੂਰਨ ਗਾਈ॥ ੫੬੮॥ ਲਿਖਤਮਿਦਂ ਪੁਸਤਕ ਬਾਸਦੇਵ ਪੰਡਿਤ ਕਸ਼ਮੀਰੀ। ਸਾਲ ੧੮੯੬। ਰਾਮ ਜੀਸਹਾਇ ਜੀ। ਕ੍ਰਿਸਨ ਜੀ ਸਹਾਇ ਜੀ। ਫਗਨ ਬਦੀ ਚੌਥ ਸੰਪੂਰਨ ਲਿਖੀ।ਮਾਧਵਨਲ ਬੁਧ ਸਿੰਘ ਸੰਪੂਰਣ ਸਮਾਪਤ। (ਪੱਤਰਾ ੧੬੩)